ਸਿਆਸਤਖਬਰਾਂ

ਅੱਜ ਮਨਾਇਆ ਜਾ ਰਿਹਾ ਹੈ ਮੋਦੀ ਜੀ ਦਾ 71ਵਾਂ ਜਨਮ ਦਿਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 17 ਸਤੰਬਰ ਨੂੰ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮੰਤਰੀਆਂ ਅਤੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕੋਵਿੰਦ ਨੇ ਸ਼ੁੱਕਰਵਾਰ ਨੂੰ ਆਪਣੇ ਸੰਦੇਸ਼ ’ਚ ਕਿਹਾ,‘‘ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ। ਮੇਰੀ ਇੱਛਾ ਹੈ ਕਿ ਤੁਸੀਂ ਸਿਹਤਮੰਦ ਰਹੋ ਅਤੇ ਲੰਬੀ ਉਮਰ ਪ੍ਰਾਪਤ ਕਰੋ।’’ ਉੱਪ ਰਾਸ਼ਟਰਪਤੀ ਨਾਇਡੂ ਨੇ ਕਿਹਾ,‘‘ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।’’ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਤੁਹਾਡੀ ਸਿਹਤ, ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।’’ ਨੱਢਾ ਨੇ ਕਿਹਾ,‘‘ਸਮਾਜ ’ਚ ਆਖ਼ਰੀ ਨੰਬਰ ’ਤੇ ਖੜ੍ਹੇ ਵਿਅਕਤੀ ਦੇ ਵਿਕਾਸ ਦੇ ਪ੍ਰਤੀ ਸਮਰਪਿਤ, ਦੂਰਦਰਸ਼ੀ ਅਤੇ ਅਥੱਕ ਮਿਹਨਤ ਦੇ ਪ੍ਰਤੀਕ, ਵਿਸ਼ਵ ਦੇ ਸਭ ਤੋਂ ਵੱਧ ਲੋਕਪ੍ਰਿਯ ਨੇਤਾ ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਈਸਵਰ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਪ੍ਰਾਰਥਨਾ ਕਰਦਾ ਹਾਂ।’’ ਅਮਿਤ ਸ਼ਾਹ ਨੇ ਕਿਹਾ,‘‘ਸ਼੍ਰੀ ਮੋਦੀ ਨੇ ਸੁਰੱਖਿਆ, ਗਰੀਬ-ਕਲਿਆਣ, ਵਿਕਾਸ ਅਤੇ ਇਤਿਹਾਸਕ ਸੁਧਾਰਾਂ ਦੇ ਸਾਮਾਨ ਤਾਲਮੇਲ ਦਾ ਉਦਾਹਰਣ ਪੇਸ਼ ਕੀਤਾ ਹੈ। ਉਨ੍ਹਾਂ ਦੇ ਸੰਕਲਪ ਅਤੇ ਸਮਰਪਣ ਨੇ ਦੇਸ਼ ਵਾਸੀਆਂ ’ਚ ਇਕ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਪੈਦਾ ਕੀਤਾ ਹੈ, ਜਿਸ ਨਾਲ ਅੱਜ ਦੇਸ਼ ਹਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਕੇ ਆਤਮਨਿਰਭਰਤਾ ਵੱਲ ਅੱਗੇ ਹੈ।’’

ਇਸ ਮੌਕੇ ਭੁਵਨੇਸ਼ਵਰ ਵਿੱਚ ਰਹਿਣ ਵਾਲੀ ਪੀ.ਐੱਮ. ਦੀ ਫੈਨ ਪ੍ਰਿਯੰਕਾ ਸਾਹਿਨੀ ਨੇ ਖਾਸ ਤਸਵੀਰ ਬਣਾਈ ਹੈ। ਪ੍ਰਿਯੰਕਾ ਨੇ 8 ਫੁੱਟ ਉੱਚੇ ਅਤੇ 4 ਫੁੱਟ ਚੌੜੇ ਪਲਾਈ ਬੋਰਡ ‘ਤੇ ਅਨਾਜ ਦੀ ਮਦਦ ਨਾਲ ਪੀ.ਐੱਮ. ਮੋਦੀ ਦੀ ਤਸਵੀਰ ਬਣਾਈ ਹੈ। ਸਾਹਨੀ ਨੇ ਕਿਹਾ ਕਿ ਇਹ ਦੁਨੀਆ ਦੇ ਲੋਕਾਂ ਨੂੰ ਪਿਆਰਾ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਓਡਿਸ਼ਾ ਦੇ ਲੋਕਾਂ ਵੱਲੋਂ ਜਨਮ ਦਿਨ ‘ਤੇ ਉਪਹਾਰ ਹੈ। ਪ੍ਰਿਯੰਕਾ ਨੇ ਕਿਹਾ, ਮੈਂ ਉਨ੍ਹਾਂ ਦੇ ਜਨਮ ਦਿਨ ‘ਤੇ ਭਾਰਤ ਨੂੰ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਬਣਾਉਣ ਦੀ ਮੰਗ ਕਰਦੀ ਹਾਂ। ਪ੍ਰਿਯੰਕਾ ਸਾਹਿਨੀ ਭੁਵਨੇਸ਼ਵਰ ਦੀ ਰਹਿਣ ਵਾਲੀ ਹੈ ਅਤੇ ਉਹ ਮਿਨਿਏਚਰ ਪੇਂਟਿੰਗ ਕਰਦੀ ਹੈ। ਸਾਹਨੀ ਨੇ ਪੀ.ਐੱਮ. ਮੋਦੀ ਦੇ 71ਵੇਂ ਜਨਮ ਦਿਨ ‘ਤੇ ਚਾਵਲ, ਦਾਲ ਅਤੇ ਚੂੜਾ (ਅਨਾਜ) ਦੀ ਮਦਦ ਨਾਲ ਉਨ੍ਹਾਂ ਦੀ ਆਕਰਸ਼ਕ ਤਸਵੀਰ ਬਣਾਈ ਹੈ। ਪੀ.ਐੱਮ. ਮੋਦੀ ਦੀ ਤਸਵੀਰ ਦੇ ਨਾਲ ਓਡਿਸ਼ਾ ਦੀ ਪ੍ਰਸਿੱਧ ਕਲਾਕ੍ਰਿਤੀ ਪੱਟਚਿੱਤਰ ਅਤੇ ਲੋਕਾਂ ਨੂੰ ਪ੍ਰਸਿੱਧ ਕੋਣਾਰਕ ਮੰਦਰ ਦਾ ਚੱਕਰ ਵੀ ਇਸ ਵਿੱਚ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਸਾਹਿਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ‘ਤੇ 8 ਫੁੱਟ ਉੱਚੇ ਅਤੇ 4 ਫੁੱਟ ਚੌੜੇ ਪਲਾਈ ਬੋਰਡ ‘ਤੇ ਅਨਾਜ ਦੀ ਮਦਦ ਨਾਲ ਇੱਕ ਤਸਵੀਰ ਬਣਾਈ ਹੈ। ਇਸ ਵਿੱਚ ਪੀ.ਐੱਮ. ਮੋਦੀ ਦੀ ਧੜਕਨ ‘ਤੇ ਭਾਰਤ ਦਾ ਨਕਸ਼ਾ ਬਣਿਆ ਹੈ। ਜਿਸਦਾ ਮਤਲਬ ਹੈ ਕਿ ਪੀ.ਐੱਮ. ਮੋਦੀ ਪੂਰੇ ਭਾਰਤ ਵਾਸੀਆਂ ਦੇ ਨੇਤਾ ਹਨ ਅਤੇ ਹਰ ਇੱਕ ਭਾਰਤ ਵਾਸੀਆਂ ਲਈ ਉਨ੍ਹਾਂ ਦਾ ਦਿਲ ਧੜਕਦਾ ਹੈ।

Comment here