ਖਬਰਾਂ

ਅੱਜ ਭਲਕ 2 ਦਿਨ ਪੰਜਾਬ ‘ਚ ਪਵੇਗਾ ਮੀਂਹ

 ਲੁਧਿਆਣਾ – ਪੰਜਾਬ ਅਤੇ ਨਾਲ ਦੇ ਗੁਆਂਢੀ ਰਾਜਾਂ ‘ਚ ਮੌਸਮ ਦਾ ਬਦਲਦਾ ਦਿੱਖ ਰਿਹਾ ਹੈ। ਤਾਪਮਾਨ ਅੱਗੇ ਨਾਲੋਂ ਵੱਧ ਚੁੱਕਾ ਹੈ, ਜਿਸ  ਕਾਰਨ ਲੋਕਾਂ ਨੂੰ ਦਿਨ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਇਸਦੇ ਦੇ ਉਲਟ 22 ਅਤੇ 23 ਫਰਵਰੀ ਨੂੰ ਮੌਸਮ ਫਿਰ ਕਰਵਟ ਲੈ ਸਕਦਾ ਹੈ। ਅਜਿਹੀ ਸੰਭਾਵਨਾ ਜ਼ਾਹਰ ਕਰਦੇ ਹੋਏ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ 2 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ‘ਚ ਗਰਜ ਅਤੇ ਚਮਕ ਨਾਲ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਧੂੜ ਭਰੀ ਹਨ੍ਹੇਰੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅੰਦਾਜ਼ਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਿਕਲ ਰਹੀ ਧੁੱਪ ਕਾਰਨ ਠੰਡ ਸਿਰਫ ਸਵੇਰ ਅਤੇ ਸ਼ਾਮ ਦੀ ਰਹਿ ਗਈ ਹੈ, ਜਦੋਂ ਕਿ ਦਿਨ ਵੇਲੇ ਗਰਮੀ ਦਾ ਅਹਿਸਾਸ ਹੁੰਦਾ ਹੈ।

Comment here