ਸਿਆਸਤਖਬਰਾਂਚਲੰਤ ਮਾਮਲੇ

ਅੱਜ ਚੱਪਾ-ਚੱਪਾ ਭਾਜਪਾਮਈ ਹੈ-ਯੋਗੀ ਆਦਿੱਤਿਆਨਾਥ

ਲਖਨਊ- ਉੱਤਰ ਪ੍ਰਦੇਸ਼ ਵਿੱਚ ਚੋਣਾ ਨਾਲ ਮਾਹੌਲ ਕਾਫੀ ਭੱਖਿਆ ਪਿਆ ਹੈ ਜਿਸ ਨਾਲ ਬਹੁਤ ਮੁੱਦੇ ਉੱਠ ਰਹੇ ਹਨ। ਇਸ ਭੱਖ ਰਹੇ ਮੁੱਦਿਆ ਨੂੰ ਦੇਖ ਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ਚੋਣਾਂ ’ਚ ਉੱਠੇ ਮੁੱਦਿਆਂ ’ਤੇ ਪੱਤਰਕਾਰਾਂ ਨਾਲ ਗੱਲ ਬਾਤ ਕਰ ਆਪਣੇ ਵਿਚਾਰ ਪੇਸ਼ ਕੀਤਾ। ਲੱਖੀਮਪੁਰ ਘਟਨਾ ਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਿਰਫ ਦੋਸ਼ ਦੇ ਆਧਾਰ ’ਤੇ ਅਸਤੀਫੇ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ। ਲਖੀਮਪੁਰ ਘਟਨਾ ਦੀ ਜਾਂਚ ਚਲ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਚੋਣ 80 ਬਨਾਮ 20 ਹੈ। 80 ਫ਼ੀਸਦੀ ਉਹ ਹਨ ਜੋ ਸਾਡੇ ਵਾਂਗ ਗਰੀਬ ਕਲਿਆਣ, ਕਿਸਾਨ, ਮਹਿਲਾ ਸੁਰੱਖਿਆ ਬਾਰੇ ਸੋਚਦੇ ਹਨ ਅਤੇ 20 ਉਹ ਹਨ ਜੋ ਨਾਂਹਪੱਖੀ ਸੋਚ ਨਾਲ ਵਿਕਾਸ ’ਚ ਅੜਿੱਕਾ ਹਨ। ਪਹਿਲਾਂ ਇਹ 2 ਸੰਸਦ ਮੈਂਬਰਾਂ ਦੀ ਪਾਰਟੀ ਸੀ ਤੇ ਹੁਣ ਸਾਰੇ ਸਭ ਭਾਜਪਾਈ ਹਨ। ਅੱਜ ਚੱਪਾ-ਚੱਪਾ ਭਾਜਪਾਮਈ ਹੈ। ‘ਸਰਕਾਰ ਦੇ ਕੰਮਕਾਜ ’ਤੇ ਜਨਤਾ ਦੇ ਮਨ ’ਚ ਮੋਹਰ ਲੱਗ ਚੁੱਕੀ ਹੈ’। ਉਨ੍ਹਾਂ ਅੱਗੇ ਆਖਿਆ ਕਿ ਮੈੰ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਕੁਦਰਤ ਤੇ ਪ੍ਰਮਾਤਮਾ ਦੀ ਵਡਮੁੱਲੀ ਕਿਰਪਾ ਵਾਲੇ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ।

ਪੱਤਰਕਾਰ ਨੇ ਸਵਾਲ ਕੀਤਾ ਕਿ ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਸੂਬੇ ਦੀ ਸਰਕਾਰ ਭਗਵਾ ਕੱਪੜਿਆਂ ਵਾਲੇ ਸੰਨਿਆਸੀ ਨੇ ਚਲਾਈ ਤੇ ਇਸਤੇ ਤੁਹਾਡੇ ਕਿਹੋ ਜਿਹੇ ਤਜਰਬੇ ਰਹੇ ?

ਤਾਂ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਉੱਤਰ ਪ੍ਰਦੇਸ਼ ਕਾਫੀ ਵੱਡਾ ਸੂਬਾ ਹੈ। ਬਿਨਾਂ ਸ਼ੱਕ ਚੁਨੌਤੀਆਂ ਵੀ ਵੱਡੀਆਂ ਹੋਣਗੀਆਂ। ਮੈਂ ਖੁਦ ਨੂੰ ਖੁਸ਼ਕਿਸਮਤ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ। 5 ਵਿਚੋਂ ਲਗਭਗ 2 ਸਾਲ ਤਾਂ ਕੋਰੋਨਾ ਕਾਲ ਵਿਚ ਹੀ ਨਿਕਲ ਗਏ ਪਰ ਮੈਂ ਇਸ ਆਫਤ ਵਿਚ ਖੁਦ ਨੂੰ ਸਾਬਤ ਕਰਨ ਦਾ ਮੌਕਾ ਵੇਖਿਆ। ਹੁਣ ਸੂਬੇ ਦਾ ਕੋਰੋਨਾ ਪ੍ਰਬੰਧਨ ਦੇਸ਼-ਦੁਨੀਆ ਵਿਚ ਸਫਲ ਮਾਡਲ ਦੇ ਰੂਪ ’ਚ ਸਲਾਹਿਆ ਜਾ ਰਿਹਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਰੇ 75 ਜ਼ਿਲਿਆਂ ਦੀਆਂ 403 ਵਿਧਾਨ ਸਭਾ ਸੀਟਾਂ ਤਕ ਸਿੱਧੀ ਪਹੁੰਚ ਹੋਵੇਗੀ। ਮੁੱਖ ਮੰਤਰੀ ਦਾ ਅਹੁਦਾ ਵੱਡੀ ਜ਼ਿੰਮੇਵਾਰੀ ਹੈ। 25 ਕਰੋਡ਼ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਚੁਣੌਤੀ ਹੈ। ਮੈਂ ਪ੍ਰਧਾਨ ਮੰਤਰੀ ਜੀ ਦੇ ਮਾਰਗਦਰਸ਼ਨ ਹੇਠ ਸੂਬਾ ਚ ਆਈ ਹਰ ਚੁਣੌਤੀ, ਹਰ ਮੁਸ਼ਕਲ ਦਾ ਡੱਟ ਕੇ ਸਾਹਮਣਾ ਕੀਤਾ। ਬਿਨਾਂ ਰੁਕੇ, ਬਿਨਾਂ ਥੱਕੇ, ਬਿਨਾਂ ਡਿੱਗੇ ਰਾਸ਼ਟਰ ਉਦੈ ਦੀ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।

ਪਿਛਲੀਆਂ ਚੋਣਾਂ ਵਿਚ ਤੁਸੀਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਹੀਂ ਸੀ। ਇਸ ਵਾਰ ਤੁਸੀਂ ਹੀ ਭਾਜਪਾ ਦਾ ਮੁੱਖ ਚਿਹਰਾ ਹੋ, ਕੀ ਉਮੀਦਾਂ ਹਨ ?

ਤਾਂ ਉਹਨਾਂ ਜੁਆਬ ਦਿੰਦਿਆਂ ਕਿਹਾ ਕਿ 2014 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦਾ ਜੋ ਵਿਜੇ ਸੰਕਲਪ ਰੱਥ ਚਲਾਇਆ ਸੀ, ਉਸ ਦੀ ਯਾਤਰਾ ਬਿਨਾਂ ਰੁਕੇ ਜਾਰੀ ਹੈ। ਜੋ ਨਤੀਜਾ 2014, 2017 ਤੇ 2019 ਵਿਚ ਆਇਆ, 2022 ਉਸ ਤੋਂ ਅਲਗ ਨਹੀਂ ਹੋਵੇਗਾ। ਚਿਹਰੇ ਨਾ ਲੱਭੋ, ਨੀਤੀ ਵੇਖੋ, ਨੀਅਤ ਸਮਝੋ। ਯੂ. ਪੀ. ਲਈ ਸਹੀ ਕੀ ਹੈ, ਬਿਹਤਰ ਕੌਣ ਹੈ, ਇਸ ਨੂੰ ਜਾਣਨਾ ਜ਼ਰੂਰੀ ਹੈ। 10 ਮਾਰਚ ਨੂੰ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੋਣ ਅਸਲੀ ਹੱਕਦਾਰ ਹੈ।

Comment here