ਅਪਰਾਧਖਬਰਾਂ

ਅੱਖ ਦੇ ਫੋਰ ਚ ਗੈਸ ਸਿਲੰਡਰ ਲੈ ਕੇ ਹੋ ਗਏ ਫੁਰਰਰ…

ਲੁਧਿਆਣਾ-ਪੰਜਾਬ ਸੂਬੇ ਦੀ ਕਨੂੰਨ ਵਿਵਸਥਾ ਦੀ ਗੱਲ ਕਰਦੇ ਹਾਂ, ਜਿੱਥੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਘਰਾਂ ਦੇ ਅੰਦਰ ਵੜ ਕੇ , ਗਲੀ ਮੁਹਲੇ ਚ ਲੰਘਦਿਆਂ ਲੁਟਾਂ, ਚੋਰੀਆਂ ਤਾਂ ਆਮ ਗੱਲ ਹੋ ਗਈ ਹੈ, ਇੱਥੇ ਦਿਨ ਦਿਹਾੜੇ ਤੁਹਾਡੇ ਸਾਹਮਣੇ ਵੀ ਸਮਾਨ ਚੋਰੀ ਹੋ ਸਕਦਾ ਹੈ। ਲੁਧਿਆਣਾ ਜਿਲੇ ਦੇ ਜਵੱਦੀ ਪਿੰਡ ਵਿੱਚ ਕੱਲ ਇੱਕ ਵਿਅਕਤੀ ਸਮਾਨ ਢੋਅਣ ਵਾਲੇ ਟੈਂਪੂ ਚ ਗੈਸ ਦੀ ਹੋਮ ਡਲਿਵਰੀ ਕਰ ਰਿਹਾ ਸੀ, ਇੱਕ ਘਰ ਚ ਉਹ ਸਿਲੰਡਰ ਰੱਖਣ ਗਿਆ ਤਾਂ ਗਲੀ ਚ ਨਜ਼ਦੀਕ ਹੀ ਖੜੇ ਟੈਂਪੂ ਚੋਂ ਦੋ 2 ਨੌਜਵਾਨ ਗੈਸ ਸਿਲੰਡਰ ਚੁੱਕ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਮੋਟਰਸਾਈਕਲ ਦਾ ਨੰਬਰ ਸਾਫ ਵਿਖਾਈ ਦੇ ਰਿਹਾ ਹੈ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਤੇ ਇਹ ਵੀ ਕਿਹਾ ਕਿ ਪਹਿਲਾਂ ਵੀ ਕਈ ਵਾਰ ਸਲੰਡਰ ਚੋਰੀ ਹੋਏ, ਹਰ ਵਾਰ ਪੁਲਸ ਨੂੰ ਸ਼ਿਕਾਇਤ ਦਿੱਤੀ, ਕੁੱਝ ਵੀ ਹੱਥ ਪੱਲੇ ਨਹੀਂ ਲੱਗਿਆ।
ਇਸ ਤਾਜਾ ਘਟਨਾ ਬਾਰੇ ਇਸ ਸਬੰਧਤ ਥਾਣੇ ਦੇ ਐਸਐਚਓ ਜਨਾਬ ਸੁਰਿੰਦਰ ਚੋਪੜਾ ਜੀ ਆਂਹਦੇ ਮੈਨੂੰ ਘਟਨਾ ਬਾਰੇ ਨੀ ਪਤਾ, ਜੇਕਰ ਸੀਸੀਟੀਵੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ।

Comment here