ਅਪਰਾਧਸਿਆਸਤਖਬਰਾਂ

ਅੰਮ੍ਰਿਤਸਰ ਹਵਾਈ ਅੱਡੇ ਤੋਂ 86 ਲੱਖ ਦਾ ਸੋਨਾ ਜ਼ਬਤ

ਅੰਮ੍ਰਿਤਸਰ-ਇਥੇ ਕਸਟਮ ਵਿਭਾਗ ਨੇ ਸਮੱਗਲਰ ਨੂੰ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਲਸ ਕੀਤੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਟੀਮ ਨੇ 86 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸ ਨੂੰ ਦਿੱਤਾ ਜਾਣਾ ਸੀ ਅਤੇ ਕਿਸ ਨੇ ਮੰਗਵਾਇਆ ਸੀ। ਜਾਣਕਾਰੀ ਅਨੁਸਾਰ ਸ਼ਾਰਜਾਹ ਤੋਂ ਆ ਰਹੇ 1 ਯਾਤਰੀ ਨੇ ਸ਼ਰਾਬ ਦੀ ਬੋਤਲਾਂ ‘ਚ ਸੋਨਾ ਲੁਕਾਇਆ ਹੋਇਆ ਸੀ ਅਤੇ ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਕਸਟਮ ਵਿਭਾਗ ਨੇ ਪੱਕੀ ਸੂਚਨਾ ਦੇ ਆਧਾਰ ‘ਤੇ ਉਕਤ ਯਾਤਰੀ ਨੂੰ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਲਸ ਕੀਤੀ ਹੈ ਤੇ ਵਿਅਕਤੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।

Comment here