ਅਪਰਾਧਸਿਆਸਤਖਬਰਾਂ

ਅੰਮ੍ਰਿਤਸਰ ਹਵਾਈ ਅੱਡੇ ’ਤੇ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਅੰਮ੍ਰਿਤਸਰ:- ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ ਜਾ ਰਹੇ ਇੱਕ ਭਾਰਤੀ ਨਾਗਰਿਕ ਕੋਲੋਂ ਲਗਪਗ ਛੇ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਸਬੰਧ ਵਿਚ ਕਸਟਮ ਵਿਭਾਗ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਈ ਵਿਦੇਸ਼ੀ ਕਰੰਸੀ ਵਿੱਚ 7,55,700 ਯੂਐੱਸ ਡਾਲਰ, 26,500 ਸਾਊਦੀ ਰਿਆਲ ਅਤੇ ਸਾਢੇ ਚਾਰ ਲੱਖ ਰੁਪਏ ਭਾਰਤੀ ਮੁੱਲ ਦੇ ਓਮਾਨ ਰਿਆਲ ਅਤੇ ਕੁਵੈਤੀ ਦੀਨਾਰ ਸ਼ਾਮਲ ਹਨ। ਇਹ ਵਿਦੇਸ਼ੀ ਕਰੰਸੀ 80 ਪੈਕੇਟਾਂ ਵਿੱਚ ਸੀ ਜਿਸ ਨੂੰ ਯਾਤਰੀ ਨੇ ਆਪਣੇ ਬੈਗ ਵਿੱਚ ਲੁਕਾਇਆ ਹੋਇਆ ਸੀ। ਇਸ ਮਾਮਲੇ ਵਿਚ ਕਸਟਮ ਵਿਭਾਗ ਨੇ ਯਾਤਰੂ ਅਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਸਟਮ ਅਫਸਰ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।

Comment here