ਅੰਮ੍ਰਿਤਸਰ-ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਨੇ ਅੰਮ੍ਰਿਤਸਰ ਵਿਚ 13 ਕਰੋੜ ਦੀ ਹੈਰੋਇਨ ਸਮੇਤ 2 ਤਸਕਰਾਂ ਸੁਖਵੀਰ ਸਿੰਘ ਕਾਲਾ ਤੇ ਬਿੰਦੂ ਸਿੰਘ ਬਿੰਦਰ ਵਾਸੀ ਰਾਜਸਥਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਤਸਕਰ ਰਾਜਥਥਾਨ ਨਾਲ ਸੰਬੰਧਿਤ ਹਨ ਜੋ ਕਿ ਜੰਮੂ-ਕਸ਼ਮੀਰ ਤੋਂ ਹੈਰੋਇਨ ਦੀ ਖੇਪ ਲੈ ਕੇ ਇੱਥੇ ਸਪਲਾਈ ਕਰਨ ਲਈ ਪੁੱਜੇ ਸਨ। ਇਹ ਕਾਰਵਾਈ ਇੰਸ: ਇੰਦਰਦੀਪ ਸਿੰਘ ’ਤੇ ਆਧਾਰਿਤ ਟੀਮ ਵਲੋਂ ਕੀਤੀ ਗਈ। ਪੁਲਿਸ ਮੁਤਾਬਕ ਇਨ੍ਹਾਂ ਨੇ ਰਲ ਕੇ ਇਕ ਕੌਮਾਂਤਰੀ ਹੈਰੋਇਨ ਸਪਲਾਈ ਦਾ ਗਰੋਹ ਬਣਾਇਆ ਹੈ ਜੋ ਕਿ ਪਾਕਿ ਤੋਂ ਆਈ ਹੈਰੋਇਨ ਜੰਮੂ ਦੇ ਸਾਥੀ ਤਸਕਰਾਂ ਨਾਲ ਰਲ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਸਪਲਾਈ ਕਰਦੇ ਹਨ।
ਅੰਮ੍ਰਿਤਸਰ ਤੋਂ 91 ਕਰੋੜ ਦੀ ਹੈਰੋਇਨ ਸਮੇਤ 2 ਸਮਗਲਰ ਗਿ੍ਰਫ਼ਤਾਰ

Comment here