ਅੰਮ੍ਰਿਤਸਰ – ਇੱਥੇ ਇੱਕ ਰਿਹਾਇਸ਼ੀ ਇਲਾਕੇ ‘ਚੋਂ ਹੈਂਡ ਗ੍ਰਨੇਡ ਮਿਲਣ ਨਾਲ ਸਨਸਨੀ ਫੈਲ ਗਈ ਹੈ। ਰਣਜੀਤ ਐਵਨਿਊ ‘ਚ ਇੱਕ ਘਰ ਦੇ ਬਾਹਰੋਂ ਗ੍ਰੇਨੇਡ ਮਿਲਿਆ ਹੈ। ਇਹ ਰੇਤ ਦੀਆਂ ਬੋਰੀਆਂ ਨਾਲ ਢਕਿਆ ਹੋਇਆ ਸੀ। ਗ੍ਰੇਨੇਡ ਨੂੰ ਸਪੈਸ਼ਲ ਟੀਮ ਅਬਾਦੀ ਵਾਲੇ ਇਲਾਕੇ ਤੋਂ ਦੂਰ ਲੈ ਗਈ।ਬਾਅਦ ਵਿਚ ਮੌਕੇ ’ਤੇ ਪਹੁੰਚੇ ਸਪੈਸ਼ਲ ਬੰਬ ਰੋਕੂ ਦਸਤੇ ਨੇ ਇਸ ਨੂੰ ਡਿਫਿਊਜ਼ ਕਰ ਦਿੱਤਾ। ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਸਣਯੋਗ ਹੈ ਕਿ ਮਹਿਜ਼ ਪੰਜ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹੀ ਸਰਹੱਦੀ ਪਿੰਡ ਬੱਚੀਵਿੰਡ ’ਚ ਡਰੋਨ ਦੇ ਰਸਤੇ ਪਾਕਿ ਵਲੋਂ ਸੁੱਟੇ ਗਏ ਆਰ. ਡੀ. ਐਕਸ. ਲੱਗੇ ਟਿਫਿਨ ਬੰਬ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਪਾਕਿਸਤਾਨ ਵਲੋਂ ਡਰੋਨ ਦੇ ਰਸਤੇ ਭਾਰਤੀ ਸਰਹੱਦ ’ਚ ਸੁੱਟੀ ਗਈ ਹਥਿਆਰਾਂ ਦੀ ਖੇਪ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂਕਿ ਸਤੰਬਰ 2019 ’ਚ ਵੀ ਆਈ. ਐੱਸ. ਆਈ. ਵਲੋਂ ਡਰੋਨ ਦੇ ਰਸਤੇ ਏ ਕੇ.-47 ਰਾਇਫਲਸ ਅਤੇ ਗੋਲੀ ਸਿੱਕਾ ਦੀ ਖੇਪ ਨੂੰ ਪੰਜਾਬ ਦੀ ਖੂਫ਼ੀਆ ਏਜੰਸੀ ਕਾਊਂਟਰ ਇੰਟੈਲੀਜੈਂਸ ਨੇ ਬੇਨਕਾਬ ਕੀਤਾ ਸੀ।
Comment here