ਸਾਹਿਤਕ ਸੱਥਗੁਸਤਾਖੀਆਂ

ਅੰਨ੍ਹਿਆਂ ਤੋਂ ਸਿੱਖਿਆ…

ਸ਼ੇਖ ਸਾਅਦੀ ਸਾਹਿਬ ‘ਤੇ ਉਹਨਾਂ ਦੇ ਚੇਲਿਆਂ ਨੇ ਇਕ ਬਹੁਤ ਵੱਡਾ ਪ੍ਸ਼ਨ ਕੀਤਾ,

“ਸਾਅਦੀ ਸਾਹਿਬ,ਤੁਹਾਡੇ ਕੋਲੋਂ ਕਦੀ ਭੁੱਲ ਨਹੀਂ ਹੁੰਦੀ, ਜਦ ਕਿ ਹਰ ਮਨੁੱਖ ਪਤਾ ਨਹੀਂ ਰੋਜ਼ ਕਿਤਨੀਆਂ ਕਿਤਨੀਆਂ ਭੁੱਲਾਂ ਕਰ ਬੈਠਦਾ ਹੈ। ਤੁਹਾਡੇ ਕੋਲੋਂ ਗਲਤੀਆਂ ਨਹੀਂ ਹੁੰਦੀਆਂ। ਇਸ ਵਾਸਤੇ ਤੁਹਾਡੇ ਕੋਲ ਕਦੀ ਪਸ਼ਚਾਤਾਪ ਵੀ ਨਹੀਂ ਦੇਖਿਆ।

ਇਹ ਪੇ੍ਰਨਾ ਤੁਸੀਂ ਕਿੱਥੋਂ ਲਈ ?,”

ਸ਼ੇਖ ਸਾਅਦੀ ਸਾਹਿਬ ਆਖਣ ਲੱਗੇ,

“ਅੰਨਿਆ ਤੋਂ।”

“ਹੈਂ, ਨਾਬੀਨ ਅੰਨ੍ਹਿਆਂ ਤੋਂ, ਉਹ ਕਿਸ ਤਰ੍ਹਾਂ ?”

ਕਹਿਣ ਲੱਗੇ, “ਮੈਂ ਦੇਖਿਆ ਹੈ ਕਿ ਅੰਨ੍ਹੇ ਮਨੁੱਖ ਜਿੰਨੀ ਦੇਰ ਅਗਲੀ ਜਗਾੑ ਲਾਠੀ ਨਾਲ,ਸੋਟੀ ਨਾਲ ਟਟੋਲ ਨਾ ਲੈਣ,ਆਪਣਾ ਪੈਰ ਨਹੀਂ ਧਰਦੇ। ਪੈਰ ਤਾਂ ਰਖਦੇ ਨੇ ਅੱਗੇ,ਜਦੋਂ ਟਟੋਲ ਲੈਂਦੇ ਨੇ,ਵੇਖ ਲੈਂਦੇ ਨੇ। ਇਸ ਤੋਂ ਮੈਨੂੰ ਸਬਕ ਮਿਲਿਆ ਕਿ ਜਗਤ ਵਿਚ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਉਸਨੂੰ ਟਟੋਲ ਲੈਣਾ ਹੈ,ਦੇਖ ਲੈਣਾ ਹੈ।ਕਿਸੇ ਪਾਸੇ ਵੀ ਜਾਣਾ ਹੈ,ਉਸਨੂੰ ਟਟੋਲ ਲੈਣਾ ਹੈ,ਦੇਖ ਲੈਣਾ ਹੈ।ਅੰਧਿਆਂ ਦੀ ਇਹ ਸਿਖਿਆ ਮੈਂ ਜੀਵਨ ਭਰ ਪੱਲੇ ਬੰਨੀੑ ਹੈ। ਮੈਨੂੰ ਕਦੀ ਪਛਤਾਉਣਾ ਨਹੀਂ ਪਿਆ। ਮੈਂ ਕਦੇ ਡਿਗਿਆ ਹੀ ਨਹੀਂ,ਕਿਉਂਕਿ ਟਟੋਲ ਲੈਂਦਾ ਹਾਂ,ਵੇਖ ਲੈਂਦਾ ਹਾਂ ਕਿ ਇਹ ਸੱਚ ਹੈ ਕਿ ਨਹੀਂ,ਇਹ ਮੇਰੇ ਅਨੁਕੂਲ ਹੈ ਕਿ ਨਹੀਂ, ਇਹ ਸੱਚ ਦੇ ਅਨੁਕੂਲ ਹੈ ਕਿ ਨਹੀਂ,ਇਹ ਧਰਮ ਦੇ ਅਨੁਕੂਲ ਹੈ ਕਿ ਨਹੀਂ।ਨਹੀਂ ਹੈ ਤੋ ਮੇਰੇ ਪੈਰ ਇਥੇ ਫਿਸਲ ਜਾਣਗੇ,ਮੈਂ ਡਿਗ ਜਾਵਾਂਗਾ,ਮੈਂ ਓਥੇ ਕਦਮ ਹੀ ਨਹੀਂ ਰੱਖਦਾ। ਇਹ ਸਿਖਿਆ,ਮੈਂ ਅੰਧਿਆਂ ਤੋਂ ਲਈ ਹੈ।

Comment here