ਸਾਹਿਤਕ ਸੱਥਖਬਰਾਂਚਲੰਤ ਮਾਮਲੇ

ਅੰਤਿਮ ਸੰਸਕਾਰ ਰਸਮਾਂ ਵਿਵਸਥਾਵਾਂ ਬਦਲੇ ਕੰਪਨੀ ਨੇ ਰੱਖੀ 37,500 ਰੁਪਏ ਫ਼ੀਸ!

ਨਵੀਂ ਦਿੱਲੀ-ਅੱਜ-ਕੱਲ੍ਹ ਇਕ ਖ਼ਾਸ ਅਤੇ ਅਨੋਖਾ ਸਟਾਰਟਅੱਪ ਚਰਚਾ ’ਚ ਆ ਗਿਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ ਅਤੇ ਸੋਸ਼ਲ ਮੀਡੀਆ ’ਤੇ ਕੁਝ ਲੋਕ ਇਸ ’ਤੇ ਮਜ਼ਾਕ ਵੀ ਬਣਾ ਰਹੇ ਹਨ। ਦਰਅਸਲ ਇਕ ਅਨੋਖੇ ਸਟਾਰਟਅੱਪ ਦਾ ਨਾਮ ਹੈ ‘ਸੁਖਾਂਤ ਫਊਨਰਲ ਮੈਨੇਜਮੈਂਟ’ (ਸੁਖਾਂਤ ਅੰਤਿਮ ਸੰਸਕਾਰ)। ਟਰੇਡ ਫੇਅਰ ’ਚ ਦਿੱਸ ਰਹੇ ਇਸ ਅਨੋਖੇ ਸਟਾਰਟਅੱਪ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਉਹ ਸਾਰੀਆਂ ਵਸਤੂਆਂ ਅਤੇ ਵਿਵਸਥਾਵਾਂ ਮੌਜੂਦ ਹਨ, ਜੋ ਕਿਸੇ ਇਨਸਾਨ ਦੇ ਮਰਨ ਤੋਂ ਬਾਅਦ ਕੰਮ ਆਉਂਦੀਆਂ ਹਨ। ਸਟਾਲ ’ਤੇ ਸਜਾਵਟ ਕੀਤੀ ਗਈ ਅਰਥੀ ਉਪਲੱਬਧ ਹੈ। ਇਹ ਅਨੋਖਾ ਸਟਾਲ ਵਪਾਰ ਮੇਲੇ ’ਚ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਲੋਕਾਂ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਵਿਵਸਥਾਵਾਂ ਦੇ ਬਦਲੇ ਕੰਪਨੀ ਨੇ 37,500 ਰੁਪਏ ਫ਼ੀਸ ਰੱਖੀ ਹੈ।
ਇਹ ਚੀਜ਼ਾਂ ਉਪਲੱਬਧ ਕਰਵਾਏਗੀ ਕੰਪਨੀ
ਇਸ ਸਟਾਰਟਅੱਪ ਦੀ ਖ਼ਾਸ ਗੱਲ ਇਹ ਹੈ ਕਿ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ, ਨਾਲ ਤੁਰਨ-ਰੋਣ ਵਾਲੇ ਅਤੇ ਪੰਡਿਤ, ਸਭ ਕੰਪਨੀ ਵਲੋਂ ਹੀ ਹੋਣਗੇ। ਇੱਥੇ ਤੱਕ ਕਿ ਮਰਨ ਵਾਲਿਆਂ ਦੀਆਂ ਅਸਥੀਆਂ ਦਾ ਵਿਸਰਜਨ ਵੀ ਕੰਪਨੀ ਵਾਲੇ ਹੀ ਕਰਵਾਉਣਗੇ, ਯਾਨੀ ਅੰਤਿਮ ਸੰਸਕਾਰ ਨਾਲ ਜਿੰਨੀਆਂ ਵੀ ਚੀਜ਼ਾਂ ਹਨ, ਉਹ ਸਾਰੀਆਂ ਕੰਪਨੀ ਵਲੋਂ ਹੀ ਉਪਲੱਬਧੀ ਕਰਵਾਈਆਂ ਜਾਣਗੀਆਂ।

Comment here