ਇਸਲਾਮਾਬਾਦ-ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਤਾਲਿਬਾਨ ਨੇ ਵਾਰ-ਵਾਰ ਕਿਹਾ ਹੈ ਕਿ ਅਫਗਾਨਿਸਤਾਨ ਦੀ ਵਰਤੋਂ ਹੋਰ ਦੇਸ਼ਾਂ ‘ਤੇ ਹਮਲੇ ਕਰਨ ਨਹੀਂ ਕੀਤੀ ਜਾਵੇਗੀ।ਤਾਲਿਬਾਨ ਦੇ ਉੱਚ ਚੋਟੀ ਦੇ ਨੇਤਾ ਮੁੱਲਾ ਹੈਬਤੁੱਲ ਅਖੁੰਦਜ਼ਾਦਾ ਨੇ ਅੰਤਰਰਾਸ਼ਟਰੀ ਸਮੂਹ ਤੋਂ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲਅੰਦਾਜ਼ੀ ਨਾ ਕਰਨ ਦੀ ਅਪੀਲ ਕੀਤੀ।
ਅਖੁੰਦਜ਼ਾਦਾ ਨੇ ਈਲ ਉਲ ਅਜਹਾ ਦੀਆਂ ਛੁੱਟੀਆਂ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਕਿਹਾ ਕਿ ਅਸੀਂ ਆਪਣੇ ਗੁਆਂਢੀਆਂ, ਖੇਤਰ ਅਤੇ ਵਿਸ਼ਵ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਆਪਣੀ ਧਰਤੀ ਦੀ ਵਰਤੋਂ ਕਿਸੇ ਹੋਰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪਾਉਣ ਲਈ ਨਹੀਂ ਕਰਨ ਦੇਵਾਂਗੇ।
ਤਾਲਿਬਾਨ ਦੇ ਅਧਿਆਤਮਿਕ ਨੇਤਾ ਅਖੁੰਦਜ਼ਾਦਾ ਨੇ ਈਦ-ਉਲ-ਅਜਹਾ ‘ਤੇ ਆਪਣੇ ਸੰਦੇਸ਼ ‘ਚ ਕਿਹਾ ਕਿ ਆਪਸੀ ਸੰਪਰਕ ਅਤੇ ਵਚਨਬੱਧਤਾ ਦੇ ਢਾਂਚੇ ਤਹਿਤ ਅਸੀਂ ਅਮਰੀਕਾ ਸਮੇਤ ਵਿਸ਼ਵ ਦੇ ਨਾਲ ਚੰਗਾ, ਆਰਥਿਕ ਅਤੇ ਰਾਜਨੀਤਿਕ ਸੰਬੰਧ ਚਾਹੁੰਦੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਹ ਸਾਰੇ ਪੱਖਾਂ ਦੇ ਹਿੱਤ ‘ਚ ਹੈ। ਤਾਲਿਬਾਨ ਨੇ ਕਿਹਾ ਕਿ ਉਹ 2020 ‘ਚ ਅਮਰੀਕਾ ਦੇ ਨਾਲ ਦਸਤਖਤ ਕੀਤੇ ਗਏ ਇਕ ਸਮਝੌਤੇ ਦਾ ਪਾਲਣ ਕਰ ਰਿਹਾ ਹੈ ਜਿਸ ‘ਚ ਉਨ੍ਹਾਂ ਅੱਤਵਾਦੀਆਂ ਨਾਲ ਲੜਨ ਦਾ ਵਾਅਦਾ ਕੀਤਾ ਸੀ। ਜ਼ਿਕਰਯੋਗ ਹੈ ਕਿ ਕਾਬੁਲ ‘ਚ ਉਲੇਮਾ ਅਤੇ ਕਲਬਾਇਲੀ ਮੁਖੀਆਂ ਦੀ ਤਿੰਨ ਦਿਨਾਂ ਬੈਠਕ ਬੀਤੇ ਸ਼ਨੀਵਾਰ ਨੂੰ ਖਤਮ ਹੋਈ ਜਿਸ ‘ਚ ਤਾਲਿਬਾਨ ਸ਼ਾਸਨ ਲਈ ਸਮਰਥਨ ਮੰਗਿਆ ਗਿਆ ਅਤੇ ਅੰਤਰਰਾਸ਼ਟਰੀ ਸਮੂਹ ਨਾਲ ਦੇਸ਼ ਦੀ ਤਾਲਿਬਾਨ ਨੀਤ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਗਈ।
Comment here