ਇਸਲਾਮਾਬਾਦ : ਪਾਕਿਸਤਾਨ ਦੇ ਅਖ਼ਬਾਰ ‘ਡਾਨ’ ਦੀ ਇਕ ਰਿਪੋਰਟ ਦੇ ਮੁਤਾਬਿਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਕਿਸਤਾਨ ’ਚ ਸਿਆਸੀ ਸੰਕਟ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਦੇਸ਼ ਦੀ ਫੰਡ ਸਹੂਲਤ ’ਤੇ ਪਾਬੰਦੀ ਲਾ ਦਿੱਤੀ ਹੈ। । ਇਸ ਮੁਤਾਬਕ ਰਾਜਧਾਨੀ ਇਸਲਾਮਾਬਾਦ ’ਚ ਆਈ. ਐੱਮ. ਐੱਫ. ਦੇ ਪ੍ਰਤੀਨਿਧੀ ਐਸਤੇਰ ਪੇਰੇਜ਼ ਰੂਇਜ਼ ਨੇ ਕਿਹਾ ਕਿ ਉਹ ਦੇਸ਼ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਫੰਡ ਦੀ ਸਹੂਲਤ ਦਿੱਤੀ ਜਾਵੇਗੀ। ਦੇਸ਼ ’ਚ ਇਕ ਵਾਰ ਨਵੀਂ ਸਰਕਾਰ ਬਣ ਜਾਣ ਤੋਂ ਬਾਅਦ ਅਸੀਂ ਵਿਆਪਕ ਆਰਥਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ’ਤੇ ਕੰਮ ਕਰਾਂਗੇ। ਦੱਸ ਦਈਏ ਕਿ ਪਾਕਿਸਤਾਨ ਲਈ 6 ਅਰਬ ਡਾਲਰ ਦੇ ਵਿਸਤ੍ਰਿਤ ਫੰਡ ਦੀ ਸਹੂਲਤ ਇਸ ਮਹੀਨੇ ਦੇ ਸ਼ੁਰੂ ’ਚ ਉਸ ਸਮੇਂ ਮੁਸੀਬਤ ’ਚ ਪੈ ਗਈ ਸੀ, ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੈਕਸ ਮੁਆਫ਼ੀ ਯੋਜਨਾ ਅਤੇ ਬਿਜਲੀ ਦੀਆਂ ਕੀਮਤਾਂ ’ਚ ਕਟੌਤੀ ਨਾਲ ਜੁੜੇ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ, ਜਿਸ ’ਤੇ ਆਈ. ਐੱਮ. ਐੱਫ. ਅਸਹਿਮਤ ਸੀ।
ਅੰਤਰਰਾਸ਼ਟਰੀ ਮੁਦਰਾ ਫੰਡ ਵੱਲੋਂ ਪਾਕਿ ਚ ਨਵੀਂ ਸਰਕਾਰ ਆਉਣ ਤੱਕ ਫੰਡਿੰਗ ਤੇ ਰੋਕ

Comment here