ਮੁੰਬਈ-ਧਰਤੀ ’ਤੇ ਅਥਾਹ ਪਾਣੀ ਦੇ ਸਰੋਤ ਅੰਟਾਰਕਟਿਕਾ ਉੱਤੇ ਇੱਕ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਥਵਾਈਟਸ ਗਲੇਸ਼ੀਅਰ ਇੱਕ ਲੰਬੀ ਦਰਾਰ ਆਉਣੀ ਸ਼ੁਰੂ ਹੋ ਗਈ ਹੈ। ਇਹ ਗਲੇਸ਼ੀਅਰ 170,312 ਕਿਲੋਮੀਟਰ ਲੰਬਾ ਹੈ, ਜੋ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਬਰਾਬਰ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਗਲੇਸ਼ੀਅਰ ਅਗਲੇ 5 ਸਾਲਾਂ ਵਿੱਚ ਟੁੱਟ ਜਾਵੇਗਾ। ਇਸ ਕਾਰਨ ਦੁਨੀਆ ਭਰ ਦੇ ਸਮੁੰਦਰ ਵਿੱਚ ਪਾਣੀ ਦਾ ਪੱਧਰ 25 ਇੰਚ ਤੱਕ ਵੱਧ ਜਾਵੇਗਾ। ਅਜਿਹੇ ’ਚ ਮੁੰਬਈ ਸਮੇਤ ਦੁਨੀਆਂ ਦੇ ਤੱਟਵਰਤੀ ਸ਼ਹਿਰਾਂ ਦੇ ਕਈ ਇਲਾਕੇ ਪਾਣੀ ’ਚ ਡੁੱਬ ਸਕਦੇ ਹਨ।
ਬੀਤੇ ਸੋਮਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਥਵਾਈਟਸ ਈਸਟਰਨ ਆਈਸ ਸ਼ੈਲਫ ਪਣਡੁੱਬੀ ਸ਼ੋਲ, ਜਾਂ ਬੈਂਕ ’ਤੇ ਆਪਣੀ ਪਕੜ ਗੁਆ ਰਿਹਾ ਹੈ, ਜੋ ਕਿ ਬਾਕੀ ਗਲੇਸ਼ੀਅਰਾਂ ਨਾਲ ਇਸ ਨੂੰ ਬਰਕਰਾਰ ਰੱਖਣ ਲਈ ਇੱਕ ਪਿੰਨਿੰਗ ਪੁਆਇੰਟ ਦੇ ਰੂਪ ਵਿਚ ਕੰਮ ਕਰਦੀ ਹੈ। ਮਾਹਿਰਾਂ ਨੇ ਕਿਹਾ ਕਿ ਇਸ ਥਵਾਈਟਸ ਗਲੇਸ਼ੀਅਰ ’ਚ ਆਉਣ ਵਾਲੀ ਦਰਾਰ ਦੀ ਗਤੀ ਬਹੁਤ ਜ਼ਿਆਦਾ ਹੈ। ਇਸ ਬਰਫ਼ ਤੋਂ ਨਿਕਲਣ ਵਾਲਾ ਪਾਣੀ ਵਿਸ਼ਵ ਪੱਧਰ ’ਤੇ ਸਮੁੰਦਰੀ ਪੱਧਰ ਦੇ ਕੁੱਲ ਵਾਧੇ ਦਾ 4 ਪ੍ਰਤੀਸ਼ਤ ਹਿੱਸਾ ਹੋਵੇਗਾ। ਸੈਟੇਲਾਈਟ ਡੇਟਾ ਨੂੰ ਅਮਰੀਕਨ ਜੀਓਫਿਜ਼ੀਕਲ ਯੂਨੀਅਨ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਹੈ।
ਇੰਟਰਨੈਸ਼ਨਲ ਥਵਾਈਟਸ ਗਲੇਸ਼ੀਅਰ ਕੋਲੈਬੋਰੇਸ਼ਨ, ਜਾਂ ਆਈਟੀਜੀਸੀ ਦੇ ਯੂਐਸ ਲੀਡ ਕੋਆਰਡੀਨੇਟਰ, ਗਲੇਸ਼ਿਓਲੋਜਿਸਟ ਪ੍ਰੋਫੈਸਰ ਟੇਡ ਸਕੈਮਬੋਸ ਨੇ ਬੀਬੀਸੀ ਨੂੰ ਦੱਸਿਆ, ’ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਗਲੇਸ਼ੀਅਰ ਵਿੱਚ ਨਾਟਕੀ ਤਬਦੀਲੀਆਂ ਹੋਣ ਜਾ ਰਹੀਆਂ ਹਨ। ਪ੍ਰਕਾਸ਼ਿਤ ਅਤੇ ਅਪ੍ਰਕਾਸ਼ਿਤ ਦੋਵੇਂ ਅਧਿਐਨ ਇੱਕੋ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ।
ਇਸ ਖੋਜ ਦੇ ਮੁੱਖ ਲੇਖਕ ਅਤੇ ਓਰੇਗਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਏਰਿਨ ਪੇਟਿਟ ਨੇ ਖਤਰਨਾਕ ਢੰਗ ਨਾਲ ਵਧ ਰਹੀਆਂ ਦਰਾਰਾਂ ਦੀ ਤੁਲਨਾ ਵਿੰਡਸ਼ੀਲਡ ਵਿੱਚ ਦਿਖਾਈ ਦੇਣ ਵਾਲੀਆਂ ਦਰਾਰਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਹੋਵੇਗਾ ਜਿਵੇਂ ਇੱਕ ਛੋਟੀ ਜਿਹੀ ਟੱਕਰ ਤੋਂ ਬਾਅਦ ਵੀ ਜਿਸ ਤਰ੍ਹਾਂ ਇੱਕ ਕਾਰ ਦਾ ਸ਼ੀਸ਼ਾ ਚਕਨਾਚੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਬਰਫ਼ ਦਾ ਇਹ ਵਿਸ਼ਾਲ ਗਲੇਸ਼ੀਅਰ ਵੀ ਚਕਨਾਚੂਰ ਹੋ ਜਾਵੇਗਾ।
Comment here