ਸਿਆਸਤਖਬਰਾਂਦੁਨੀਆ

ਅੰਟਾਰਕਟਿਕਾ ਗਲੇਸ਼ੀਅਰ ਦਾ ਨਾਮ ਰੱਖਿਆ ਗਲਾਸਗੋ

ਗਲਾਸਗੋ-ਅੰਟਾਰਕਟਿਕਾ ਮਹਾਂਦੀਪ ’ਚ ਤਕਰੀਬਨ 100 ਕਿਲੋਮੀਟਰ ਲੰਬੇ ਇਸ ਬਰਫ ਦੇ ਗਲੇਸ਼ੀਅਰ ਦਾ ਤੇਜ਼ੀ ਨਾਲ ਪਿਘਲਣਾ ਜਾਰੀ ਹੈ। ਇਸ ਸਾਲ ਦਾ ਕੋਪ 26 ਜਲਵਾਯੂ ਸੰਮੇਲਨ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋ ਰਿਹਾ ਹੈ। ਇਸਦੇ ਮੱਦੇਨਜ਼ਰ ਗਲਾਸਗੋ ਸ਼ਹਿਰ ਨੂੰ ਸਨਮਾਨ ਦੇਣ ਲਈ ਪੱਛਮੀ ਅੰਟਾਰਕਟਿਕਾ ਦੇ ਇੱਕ ਅਣਜਾਣ ਗਲੇਸ਼ੀਅਰ ਨੂੰ ‘ਗਲਾਸਗੋ ਗਲੇਸ਼ੀਅਰ’ ਕਿਹਾ ਜਾਵੇਗਾ। ਇਸਦੇ ਇਲਾਵਾ ਅੱਠ ਹੋਰ ਨੇੜਲੇ ਗਲੇਸ਼ੀਅਰਾਂ ਦੇ ਨਾਮ ਉਨ੍ਹਾਂ ਸ਼ਹਿਰਾਂ ਦੇ ਨਾਮ ’ਤੇ ਹੋਣਗੇ ਜਿੱਥੇ ਮਹੱਤਵਪੂਰਨ ਜਲਵਾਯੂ ਗੱਲਬਾਤਾਂ ਹੋਈਆਂ ਸਨ। ਇਨ੍ਹਾਂ ਵਿੱਚ ਜੈਨੇਵਾ ਵੀ ਸ਼ਾਮਲ ਹੈ, ਜਿਸ ਨੇ 1979 ਵਿੱਚ ਪਹਿਲੀ ਜਲਵਾਯੂ ਕਾਨਫਰੰਸ ਆਯੋਜਿਤ ਕੀਤੀ ਸੀ। ਇਹਨਾਂ ਨਾਵਾਂ ਦਾ ਪ੍ਰਸਤਾਵ ਦੇਣ ਵਾਲੇ ਵਿਗਿਆਨੀਆਂ ਅਨੁਸਾਰ ਗਲੇਸ਼ੀਅਰ ਦਾ ਨਾਮ ਗਲਾਸਗੋ ’ਚ ਹੋਏ ਜਲਵਾਯੂ ਸੰਮੇਲਨ ਦੀ ਨਿਸ਼ਾਨਦੇਹੀ ਹੋਵੇਗਾ। ਗਲਾਸਗੋ ਗਲੇਸ਼ੀਅਰ ਦੀ ਲੰਬਾਈ 104 ਕਿਲੋਮੀਟਰ (63 ਮੀਲ) ਹੈ, ਜੋ ਕਿ ਹੈਡਰੀਅਨ ਦੀ ਕੰਧ ਦੀ ਲੰਬਾਈ ਦਾ ਲਗਭਗ 4/5ਵਾਂ ਹਿੱਸਾ ਹੈ ਅਤੇ ਇਸਦਾ ਖੇਤਰਫਲ 2,630 ਵਰਗ ਕਿਲੋਮੀਟਰ (1,630 ਵਰਗ ਮੀਲ) ਜਾਂ ਗਲਾਸਗੋ ਸ਼ਹਿਰ ਦੇ ਆਕਾਰ ਤੋਂ 15 ਗੁਣਾ ਹੈ।

Comment here