ਅਪਰਾਧਖਬਰਾਂ

ਅੰਗੂਰਾਂ ‘ਚੋਂ ਮਿਲੇ 30 ਹਜ਼ਾਰ ਅਮਰੀਕੀ ਡਾਲਰ

ਕੋਲਕਾਤਾ : ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਦੇ ਦੱਖਣੀ ਬੰਗਾਲ ਫਰੰਟੀਅਰ ਵੱਲੋਂ ਕੱਲ੍ਹ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਚ ਦੁਪਹਿਰੇ ਨੂੰ 179ਵੀਂ ਬਟਾਲੀਅਨ ਵੱਲੋਂ ਇਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਚ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਤੇ ਸਥਿਤ ਇੰਟੀਗ੍ਰੇਟਡ ਚੈੱਕਪੋਸਟ (ਆਈਸੀਪੀ) ਪੈਟਰਾਪੋਲ ਜ਼ਰੀਏ ਬੰਗਲਾਦੇਸ਼ ਜਾ ਰਹੇ ਟਰੱਕ ਚੋਂ 30 ਹਜ਼ਾਰ ਅਮਰੀਕੀ ਡਾਲਰ (ਲਗਪਗ 22 ਲੱਖ ਰੁਪਏ) ਨਾਲ ਡਰਾਈਵਰ ਨੂੰ ਫੜਿਆ ਹੈ। ਬੀਐੱਸਐੱਫ ਨੇ ਵਿਦੇਸ਼ੀ ਕਰੰਸੀ ਮਿਲਣ ਤੋਂ ਬਾਅਦ ਟਰੱਕ ਨੂੰ ਵੀ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦੇ ਫਿਊਲ ਟੈਂਕ ਨੇੜਿਓਂ ਅਖ਼ਬਾਰ ਦੇ ਨਾਲ ਸਫੈਦ ਰੰਗ ਦੀ ਟੇਪ ਨਾਲ ਲਪੇਟੇ ਤਿੰਨ ਪੈਕਟ ਮਿਲੇ। ਗਿ੍ਫ਼ਤਾਰ ਕੀਤੇ ਗਏ ਡਰਾਈਵਰ ਦਾ ਨਾਂ ਅਮਲ ਮੰਡਲ (25) ਹੈ। ਉਹ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹੀ ਗਾਈਘਾਟਾ ਥਾਣਾ ਇਲਾਕੇ ਦਾ ਰਹਿਣ ਵਾਲਾ ਹੈ।

Comment here