ਸਿਆਸਤਖਬਰਾਂਮਨੋਰੰਜਨ

ਅੰਕਿਤਾ ਨੇ ਨਾਰਥ ਈਸਟ ਲੋਕਾਂ ਨਾਲ ਹੁੰਦੇ ਵਿਤਕਰੇ ਤੇ ਕੀਤਾ ਕਟਾਖਸ਼

ਅਦਾਕਾਰ ਮਿਲਿੰਦ ਸੋਮਨ ਤੇ ਉਨ੍ਹਾਂ ਦੀ ਪਤਨੀ ਅੰਕਿਤਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਅੱਜ ਜਦ ਦੇਸ਼ ਚ ਟੋਕੀਓ ਉਲੰਪਿਕਸ ਦਾ ਖੁਮਾਰ ਚੜਿਆ ਹੋਇਆ ਹੈ ਤਾਂ  ਮਿਲਿੰਦ ਸੋਮਨ ਨੇ ਭਾਰਤੀ ਪਹਿਲਵਾਨ ਪਿ੍ਰਆ ਮਲਿਕ ਨੂੰ ਜਿੱਤ ਦੀ ਵਧਾਈ ਦਿੱਤੀ, ਜਿਸ ਨੇ ਹੰਗਰੀ ਚ ਹੋਏ ਵਰਲਡ ਕੈਡਿਟ ਰੈਸਲਿੰਗ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿਤਿਆ ਸੀ, ਜਿਸ ਨੂੰ ਲੈ ਕੇ ਮਿਲਿੰਦ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ, ਕਿ ਉਹਦਾ ਧਿਆਨ ਉਲੰਪਿਕਸ ਵੱਲ ਕਿਉਂ ਨਹੀਂ, ਤਾਂ ਉਸ ਦੀ ਪਤਨੀ  ਅੰਕਿਤਾ ਕੋਂਵਰ ਨੇ ਸੋਸ਼ਲ ਮੀਡੀਆਈ ਲੋਕਾਂ ਨੂੰ ਕਰਾਰਾ ਜੁਆਬ ਦਿੱਤਾ।  ਮੀਰਾ ਬਾਈ ਚਾਨੂ ਨੇ ਟੋਕੀਓ ਓਲੰਪਿਕ ’ਚ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ, ਲੋਕਾਂ ਦੇ ਵਧਾਈ ਦੇਣ ਦੇ ਸਿਲਸਿਲੇ ਦੇ ਚੱਲਦੇ ਅੰਕਿਤਾ ਨੇ ਵੀ ਪੋਸਟ ਸ਼ੇਅਰ ਕੀਤਾ ਹੈ। ਯੂਜ਼ਰਜ਼ ਉਨ੍ਹਾਂ ਦੀ ਪੋਸਟ ’ਤੇ ਜੰਮ ਕੇ ਪ੍ਰਤੀਕਿਰਿਆ ਦੇ ਰਹੇ ਹਨ। ਅੰਕਿਤਾ ਲਿਖਦੀ ਹੈ- ‘ਜੇ ਤੁਸੀਂ ਨਾਰਥ ਈਸਟ ਤੋਂ ਹੋ ਤਾਂ ਤੁਸੀਂ ਉਦੋਂ ਹੀ ਭਾਰਤੀ ਹੋ ਸਕਦੇ ਹੋ ਜਦੋਂ ਤੁਸੀਂ ਦੇਸ਼ ਲਈ ਮੈਡਲ ਜਿੱਤਦੇ ਹੋ, ਨਹੀਂ ਤਾਂ ਤੁਹਾਨੂੰ ਚਿੰਕੀ, ਚਾਈਨੀਜ਼ ਜਾਂ ਨੇਪਾਲੀ ਜਾਂ ਹੁਣ ਹਾਲ ਹੀ ’ਚ ਆਇਆ ਨਵਾਂ ਐਡੀਸ਼ਨ ਕੋਰੋਨਾ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਭਾਰਤ ’ਚ ਸਿਰਫ਼ ਜਾਤੀਵਾਦ ਹੀ ਨਹੀਂ ਹੈ ਬਲਕਿ ਨਸਲਵਾਦ ਵੀ ਹੈ। ਇਹ ਮੈਂ ਆਪਣੇ ਤਜ਼ਰਬੇ ਚੋਂ ਦੱਸ ਰਹੀ ਹਾਂ।’

Comment here