ਸਿਆਸਤਖਬਰਾਂਦੁਨੀਆ

ਅਫ਼ਗਾਨ ਦੀ ਧਰਤੀ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਨਾ ਵਰਤੀ ਜਾਏ-ਅਮਰੀਕਾ

ਵਾਸ਼ਿੰਗਟਨ-ਭਾਰਤ ਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੁਆਰਾ ਪਾਬੰਦੀ ਅਧੀਨ ਕੀਤੇ ਗਏ ਅਲ-ਕਾਇਦਾ, ਆਈਐੱਸਆਈਐੱਸ-ਦਇਸ਼, ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਸਣੇ ਸਾਰੇ ਅਤਿਵਾਦੀ ਸੰਗਠਨਾਂ ਖ਼ਿਲਾਫ਼ ਠੋਸ ਕਾਰਵਾਈ ਦੀ ਮੰਗ ਵੀ ਕੀਤੀ। ਸਾਂਝੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ-ਭਾਰਤ ਨੇ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਤਹਿਤ ਦਹਿਸ਼ਤਗਰਦੀ ਖ਼ਿਲਾਫ਼ ਆਪਣੀ ਵਚਨਬੱਧਤਾ ਦੁਹਰਾਈ ਹੈ। ਦੋਵਾਂ ਧਿਰਾਂ ਨੇ ਸੂਚਨਾ ਸਾਂਝੀ ਕਰਨ ਤੇ ਹੋਰ ਤੌਰ-ਤਰੀਕੇ ਸਾਂਝੇ ਕਰਨ ਉਤੇ ਵੀ ਸਹਿਮਤੀ ਜਤਾਈ ਹੈ। ਇੱਥੇ 26 ਤੇ 27 ਅਕਤੂਬਰ ਨੂੰ ਹੋਈ ਬੈਠਕ ਦੌਰਾਨ ਅਮਰੀਕਾ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿਚ ਭਾਰਤ ਦੇ ਲੋਕਾਂ ਤੇ ਭਾਰਤ ਸਰਕਾਰ ਨਾਲ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ਮੁੜ ਜ਼ਾਹਿਰ ਕੀਤੀ। ਦੋਵਾਂ ਧਿਰਾਂ ਨੇ ਅਤਿਵਾਦ ਦੇ ਸਾਰੇ ਰੂਪਾਂ ਦੀ ਕਰੜੀ ਆਲੋਚਨਾ ਕੀਤੀ।
ਅਮਰੀਕਾ ਵੱਲੋਂ ਅਫ਼ਗਾਨਾਂ ਲਈ 14.4 ਕਰੋੜ ਡਾਲਰ ਮਦਦ ਦਾ ਐਲਾਨ
ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਅਧੀਨ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਅਮਰੀਕਾ 14.4 ਕਰੋੜ ਡਾਲਰ ਦੇਵੇਗਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੱਸਿਆ ਕਿ ਸਹਾਇਤਾ ਸੁਤੰਤਰ ਕੌਮਾਂਤਰੀ ਤੇ ਗੈਰ-ਸਰਕਾਰੀ ਮਨੁੱਖੀ ਸੰਗਠਨਾਂ ਨੂੰ ਸਿੱਧੇ ਤੌਰ ’ਤੇ ਦਿੱਤੀ ਜਾਵੇਗੀ। ਇਨ੍ਹਾਂ ਵਿਚ ਯੂਐਨਐਚਸੀਆਰ, ਯੂਨੀਸੈੱਫ ਤੇ ਵਿਸ਼ਵ ਸਹਿਤ ਸੰਗਠਨ ਸ਼ਾਮਲ ਹਨ।

Comment here