ਅਪਰਾਧਸਿਆਸਤਖਬਰਾਂਦੁਨੀਆ

ਅਫ਼ਗਾਨ ਦੀ ਆਰਥਿਕਤਾ ਲੀਹ ’ਤੇ ਲਿਆਉਣ ਲਈ ਅਫੀਮ ਦੀ ਖੇਤੀ ਜ਼ਰੂਰੀ-ਤਾਲਿਬਾਨ

ਕਾਬੁਲ-ਅਫ਼ਗਾਨਿਸਤਾਨ ਦੁਨੀਆ ’ਚ ਅਫੀਮ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਸਪਲਾਇਰ ਬਣਿਆ ਹੋਇਆ ਹੈ ਅਤੇ ਇਸ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ। ਰਿਪੋਰਟ ਅਨੁਸਾਰ ਤਾਲਿਬਾਨ ਨੇਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਅਫੀਮ ਦੀ ਕਾਸ਼ਤ ਨੂੰ ਕਾਨੂੰਨੀ ਰੂਪ ਦੇਣ ਬਾਰੇ ਵਿਚਾਰ ਕਰ ਰਹੇ ਹਨ, ਜਿਸ ਨਾਲ ਦੇਸ਼ ’ਚ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਹੋਰ ਵਧਣ-ਫੁੱਲਣ ਦਾ ਖਤਰਾ ਵਧ ਗਿਆ ਹੈ। ਦਰਅਸਲ, ਤਾਲਿਬਾਨ ਹੁਣ ਅਫ਼ਗਾਨਿਸਤਾਨ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਅਫੀਮ ਅਤੇ ਪੋਸਤ ਦੀ ਕਾਸ਼ਤ ਨੂੰ ਜਾਇਜ਼ ਠਹਿਰਾਉਣ ਬਾਰੇ ਵਿਚਾਰ ਕਰ ਰਿਹਾ ਹੈ।
ਰਿਪੋਰਟ ਦੇ ਅਨੁਸਾਰ ਤਾਲਿਬਾਨ ਹੁਣ ਅਫੀਮ ਦੇ ਕੱਚੇ ਮਾਲ ਅਤੇ ਇਸ ਦੀ ਉਪ-ਉਤਪਾਦ ਹੈਰੋਇਨ ਦਾ ਖੁੱਲ੍ਹ ਕੇ ਪੋਸ਼ਣ ਅਤੇ ਕਾਸ਼ਤ ਕਰ ਸਕਦਾ ਹੈ। ਤਾਲਿਬਾਨ ਲੀਡਰਸ਼ਿਪ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਪੋਸਤ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੀ ਯੁੱਧ ਪ੍ਰਭਾਵਿਤ ਅਰਥਵਿਵਸਥਾ ਵਿਕਸਿਤ ਕਰਨ ’ਚ ਸਹਾਇਤਾ ਮਿਲੇਗੀ। ਅੰਦਰੂਨੀ ਮੰਤਰਾਲਾ ਕਾਊਂਟਰ ਨਾਰਕੋਟਿਕਸ ਦੇ ਉਪ ਮੰਤਰੀ ਹਾਜ਼ੀ ਅਬਦੁਲ ਹੱਕ ਅਖੋਂਡ ਹਮਕਰ ਨੇ ਸੰਕੇਤ ਦਿੱਤਾ ਕਿ ਖੇਤੀ ਦਾ ਸੰਭਾਵਿਤ ‘ਕਾਨੂੰਨੀਕਰਨ’ ਬਦਲ ਅਜੇ ਵੀ ਖੁੱਲ੍ਹਾ ਹੈ, ਬਸ਼ਰਤੇ ਅਫ਼ਗਾਨਾਂ ਨੂੰ ਨੁਕਸਾਨ ਨਾ ਪਹੁੰਚੇ। ਕੰਧਾਰ ’ਚ ਸੂਚਨਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਮੌਲਵੀ ਨੂਰ ਅਹਿਮਦ ਸਈਦ ਦਾ ਅਨੁਮਾਨ ਹੈ ਕਿ ਜੇ ਅਜਿਹਾ ਸੰਭਵ ਹੈ ਤਾਂ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਕੰਮ ਕਰਨਾ ਸਭ ਤੋਂ ਵਧੀਆ ਹੈ। ਇਸ ਨਾਲ ਅਰਥਵਿਵਸਥਾ ਨੂੰ ਵਧਣ ’ਚ ਮਦਦ ਮਿਲੇਗੀ ਤੇ ਸਾਨੂੰ ਇਸ ’ਚ ਬਹੁਤ ਜ਼ਿਆਦਾ ਯਤਨ ਨਹੀਂ ਕਰਨੇ ਪੈਣਗੇ ਕਿਉਂਕਿ ਇਥੇ ਪਹਿਲਾਂ ਤੋਂ ਹੀ ਇਸ ਦੀ ਵੱਡੇ ਪੱਧਰ ’ਤੇ ਕਾਸ਼ਤ ਕੀਤੀ ਜਾ ਰਹੀ ਹੈ।

Comment here