ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ਦੀ ਸਥਿਤੀ ’ਤੇ ਪੀਐੱਮ ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ

ਅਮਿਤ ਸ਼ਾਹ, ਰਾਜਨਾਥ ਸਿੰਘ, ਅਜੀਤ ਡੋਭਾਲ ਤੇ ਬਿਪਿਨ ਰਾਵਤ ਰਹੇ ਮੌਜੂਦ

ਨਵੀਂ ਦਿੱਲੀ – ਅਫ਼ਗਾਨਿਸਤਾਨ ਦੇ ਹਾਲਾਤ ’ਤੇ ਭਾਰਤ ਸਰਕਾਰ ਵੀ ਪੈਨੀ ਨਜ਼ਰ ਰੱਖ ਰਹੀ ਹੈ, ਤਾਲਿਬਾਨ ਦੇ ਕਬਜ਼ੇ ਮਗਰੋਂ ਓਥੇ ਦੇ ਹਾਲਾਤ ਉੱਤੇ ਪੀਐੱਮ ਮੋਦੀ ਨੇ  ਬੈਠਕ ਕੀਤੀ। ਇਸ ਬੈਠਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਸੀਡੀਐੱਸ ਜਨਰਲ ਬਿਪਿਨ ਰਾਵਤ ਮੌਜੂਦ ਰਹੇ। ਪੀਐੱਮ ਮੋਦੀ ਨੇ ਅਜਿਹੇ ਸਮੇਂ ਵਿਚ ਬੈਠਕ ਕੀਤੀ ਹੈ ਜਦੋਂ ਤਾਲਿਬਾਨ ਅੱਜ ਹੀ ਦਾਅਵਾ ਕੀਤਾ ਹੈ ਕਿ ਉਸਨੇ ਪੰਜਸ਼ੀਰ ’ਤੇ ਵੀ ਕਬਜ਼ਾ ਕਰ ਲਿਆ ਹੈ। ਹਾਲਾਂਕਿ ਪੰਜਸ਼ੀਰ ਵਿਚ ਤਾਲਿਬਾਨ ਵਿਰੋਧੀ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਨੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਅਹਿਮਦ ਮਸੂਦ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ। ਮੁਜਾਹਿਦ ਨੇ ਕਿਹਾ, ‘‘ਅਸੀਂ ਪੰਜਸ਼ੀਰ ਦੇ ਮਾਣਯੋਗ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ, ਸਾਰੇ ਸਾਡੇ ਭਰਾ ਹਨ ਤੇ ਅਸੀਂ ਸਾਰੇ ਦੇਸ਼ ਦੀ ਸੇਵਾ ਤੇ ਸਮਾਨ ਹਿਤਾਂ ਲਈ ਕੰਮ ਕਰਾਂਗੇ।’’ ਦੱਸ ਦਈਏ ਕਿ 15 ਅਗਸਤ ਨੂੰ ਤਾਲਿਬਾਨ ਨੇ ਪੰਜਸ਼ੀਰ ਸਮੇਤ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਦੇ ਲੜਾਕਿਆਂ ਨੂੰ ਕਾਬੁਲ ਵੱਲ ਵਧਦਾ ਦੇਖ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ ਸਨ।

Comment here