ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ਦੀ ਸ਼ਾਂਤੀ ’ਚ ਪਾਕਿਸਤਾਨ ਦਾ ਸਥਾਈ ਹਿੱਤ—ਅਸੀਮ ਅਹਿਮਦ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ੀ ਦਫ਼ਤਰ ਦੇ ਬੁਲਾਰੇ ਅਸੀਮ ਇਫ਼ਤੀਖਾਰ ਅਹਿਮਦ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਨਵਾਂ ਸਿਆਸੀ ਪ੍ਰਸ਼ਾਸਨ ਅਫ਼ਗਾਨਿਸਤਾਨ ’ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਲਈ ਤਾਲਮੇਲ ਭਰਪੂਰ ਕੋਸ਼ਿਸ਼ਾਂ ਯਕੀਨੀ ਕਰੇਗਾ ਤੇ ਨਾਲ ਹੀ ਅਫ਼ਗਾਨ ਲੋਕਾਂ ਦੀ ਮਨੁੱਖੀ ਤੇ ਵਿਕਾਸ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਨ ’ਚ ਉਭਰਦੀ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ, ਜਿਸ ’ਚ ਅਫ਼ਗਾਨਿਸਤਾਨ ਦੀ ਵਰਤਮਾਨ ਜ਼ਰੂਰਤਾਂ ਤੇ ਪ੍ਰਸ਼ਾਸਨਿਕ ਢਾਂਚੇ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਆਸੀ ਢਾਂਚੇ ਦਾ ਗਠਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਸ਼ਾਂਤੀ ’ਚ ਪਾਕਿਸਤਾਨ ਦਾ ਸਥਾਈ ਹਿੱਤ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਮਨੁੱਖੀ ਸੰਕਟ ਤੋਂ ਨਜਿੱਠਣ ਲਈ ਕੌਮਾਂਤਰੀ ਭਾਈਚਾਰਾ ਅਫ਼ਗਾਨ ਲੋਕਾਂ ਦੀ ਵਰਤਮਾਨ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਆਪਣੀ ਢੁਕਵੀਂ ਭੂਮਿਕਾ ਨਿਭਾਵੇਗਾ।

Comment here