ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਅਫ਼ਗਾਨਿਸਤਾਨ ਤੋਂ ਨਵੀਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ

ਅੰਮ੍ਰਿਤਸਰ-ਅਫ਼ਗ਼ਾਨਿਸਤਾਨ ’ਚ ਲਗਾਤਾਰ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਘਰ-ਬਾਰ ਛੱਡ ਕੇ ਦੇਰ ਸ਼ਾਮ ਨੂੰ 55 ਸਿੱਖ ਤੇ ਹਿੰਦੂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਵਿਖੇ ਪੁੱਜੇ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਏਅਰਪੋਰਟ ਵਿਖੇ ਨਿੱਘਾ ਸਵਾਗਤ ਕੀਤਾ।
ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਸਿੱਖ ਬਲਜੀਤ ਸਿੰਘ ਨੇ ਦਿੱਲੀ ਏਅਰਪੋਰਟ ਪਹੁੰਚ ਕੇ ਕਿਹਾ ਕਿ ਅਫ਼ਗਾਨਿਸਤਾਨ ਤੋਂ ਪਰਤੇ ਸਿੱਖ, ‘‘ਅਫ਼ਗਾਨਿਸਤਾਨ ਵਿੱਚ ਹਾਲਤ ਬਹੁਤ ਚੰਗੇ ਨਹੀਂ ਹਨ। ਮੈਨੂੰ ਚਾਰ ਮਹੀਨੇ ਲਈ ਕੈਦ ਵਿੱਚ ਰੱਖਿਆ ਗਿਆ। ਤਾਲਿਬਾਨ ਨੇ ਸਾਡੇ ਨਾਲ ਧੋਖਾ ਕੀਤਾ, ਉਨ੍ਹਾਂ ਨੇ ਜੇਲ੍ਹ ਵਿੱਚ ਸਾਡੇ ਵਾਲ ਕੱਟ ਦਿੱਤੇ। ਮੈਂ ਭਾਰਤ ਅਤੇ ਆਪਣੇ ਧਰਮ ਵਿੱਚ ਆ ਕੇ ਧੰਨਵਾਦੀ ਹਾਂ, ਖੁਸ਼ ਹਾਂ।’’
ਇੱਕ ਅਫ਼ਗਾਨ ਸਿੱਖ ਸੁਖਬੀਰ ਸਿੰਘ ਖ਼ਾਲਸਾ ਨੇ  ਗੱਲ ਕਰਦਿਆਂ ਕਿਹਾ, ‘‘ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਹਾਲੇ ਵੀ ਪਿੱਛੇ ਰਹਿ ਗਏ ਹਨ ਕਿਉਂਕਿ ਲਗਭਗ 30-35 ਲੋਕ ਅਫ਼ਗਾਨਿਸਤਾਨ ਵਿੱਚ ਫਸੇ ਹੋਏ ਹਨ। ਸੁਖਬੀਰ ਸਿੰਘ ਖ਼ਾਲਸਾ ਨੇ ਕਿਹਾ, ‘‘ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਵੀ ਵੀਜ਼ੇ ਦੇ ਚੁੱਕੀ ਹੈ ਅਤੇ ਏਥੇ ਆਉਣਾ ਜਾਂ ਨਾ ਆਉਣਾ ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਕਿ ਨਿਕਲੋ ਜਾਂ ਜਾਓ, ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ।’’
ਸੁਰਪਾਲ ਸਿੰਘ ਨੇ ਕਿਹਾ, ‘‘ਮੈਂ ਉਥੇ ਕਾਬੁਲ ਵਿੱਚ ਰਹਿੰਦਾ ਸੀ। ਪਹਿਲਾਂ ਕਾਫ਼ੀ ਦਿੱਕਤਾਂ ਸਨ ਪਰ ਹੁਣ ਮਾਹੌਲ ਠੀਕ ਚੱਲ ਰਿਹਾ ਹੈ। ਗੁਰਦੁਆਰੇ ਵੀ ਹੁਣ ਸੁਰੱਖਿਅਤ ਹਨ ਅਤੇ ਉਹਨਾਂ ਨੇ ਸਾਨੂੰ ਸੁਰੱਖਿਆ ਵੀ ਦਿੱਤੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸ਼ੁਸ਼ੋਭਿਤ ਹਨ ਅਤੇ ਇਸ ਲਈ ਕਰੀਬ 20 ਸੇਵਾਦਾਰ ਉੱਥੇ ਰੁਕੇ ਹੋਏ ਹਨ।’’

Comment here