ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ 10 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ—ਯੂਨੀਸੇਫ਼

ਸੋਕੇ ਕਾਰਨ ਪੀਣ ਵਾਲੇ ਪਾਣੀ ਦੀ ਵੱਡੀ ਘਾਟ
ਕਾਬੁਲ-ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਦੱਸਿਆ ਕਿ ਅਫ਼ਗਾਨਿਸਤਾਨ ’ਚ 5 ਸਾਲ ਤੋਂ ਘੱਟ ਉਮਰ ਦੇ 10 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਣਗੇ। ਉਨ੍ਹਾਂ ਕਿਹਾ ਕਿ 10 ਮਿਲੀਅਨ ਅਫ਼ਗਾਨ ਬੱਚਿਆਂ ਨੂੰ ਤੁਰੰਤ ਮਦਦ ਦੀ ਲੋੜ ਹੈ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਉੱਚਿਤ ਭੋਜਨ, ਦਵਾਈਆਂ ਅਤੇ ਪੀਣ ਲਈ ਪਾਣੀ ਦੀ ਘਾਟ ਹੈ। ਉੱਥੇ ਹੀ ਕਈ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਵਿਚ ਕੁਪੋਸ਼ਿਤ ਬੱਚਿਆਂ ਦੇ ਮਾਮਲੇ ਵਧ ਰਹੇ ਹਨ।  ‘ਟੋਲੋ ਨਿਊਜ਼’ ਦੀ ਰਿਪੋਰਟ ਮੁਤਾਬਕ ਯੂਨੀਸੇਫ ਮੁਤਾਬਕ ਬੁਨਿਆਦੀ ਜ਼ਰੂਰਤਾਂ ਤਕ ਪਹੁੰਚ ਦੀ ਘਾਟ ਕਾਰਨ, ਕਈ ਬੱਚੇ ਕੁਪੋਸ਼ਿਤ ਹਨ। ਸੋਕੇ ਕਾਰਨ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਹੈ, ਜੋ ਕਿ ਇਕ ਵੱਡਾ ਮਨੁੱਖੀ ਸੰਕਟ ਹੈ। ਅਫ਼ਗਾਨਿਸਤਾਨ ਵਿਚ ਯੂਨੀਸੇਫ ਦੇ ਸੰਚਾਰ ਮੁਖੀ ਸੈਮ ਮੋਰਟ ਨੇ ਕਿਹਾ ਕਿ ਬੇਘਰ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਖੁਆਉਣ ਲਈ ਉੱਚਿਤ ਧਨ ਨਹੀਂ ਹੈ। ਬੇਘਰ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ।

Comment here