ਕਾਬੁਲ : ਤਾਲਿਬਾਨੀ ਸ਼ਾਸਨ ’ਚ ਅਫ਼ਗਾਨਿਸਤਾਨ ਦੇ ਫਰਯਾਬ ਸੂਬੇ ਅਗਵਾ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਫ਼ਗਾਨੀਸਤਾਨ ’ਚ ਇਕ ਕਾਲੀਨ ਕਾਰੋਬਾਰੀ ਹਫੀਜ਼ਉਲ੍ਹਾ ਨੂੰ ਤਿੰਨ ਮਹੀਨੇ ਪਹਿਲਾਂ ਫਰਯਾਬ ਸੂਬੇ ਦੇ ਅਨਖੋਏ ਜ਼ਿਲ੍ਹੇ ’ਚ ਅਗ਼ਵਾ ਕੀਤਾ ਗਿਆ ਸੀ। ਅਗ਼ਵਾ ਕਰਨ ਵਾਲਿਆਂ ਨੇ 50 ਹਜ਼ਾਰ ਡਾਲਰ ਦੀ ਫਿਰੌਤੀ ਵਸੂਲਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਹੈ। ਇੱਥੇ ਇਕ ਖੂਹ ’ਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਫਿਰੌਤੀ ਦੇ ਰੂਪ ’ਚ 50 ਹਜ਼ਾਰ ਡਾਲਰ ਦੀ ਰਕਮ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।
ਅਫ਼ਗਾਨਿਸਤਾਨ ’ਚ ਵਪਾਰੀ ਦੀ ਫਿਰੌਤੀ ਲੈ ਕੇ ਹੱਤਿਆ

Comment here