ਅਪਰਾਧਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ ਮਨੁੱਖ ਅਧਿਕਾਰਾਂ ਦੀ ਉਲੰਘਣਾ ਜਾਰੀ

ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਇਮਾਰਤਾਂ ’ਤੇ ਕਬਜ਼ਾ

ਕਾਬੁਲ-ਅਫ਼ਗਾਨਿਸਤਾਨ ਦੇ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਉਸ ਦੇ ਦਫ਼ਤਰਾਂ ਦੀਆਂ ਇਮਾਰਤਾਂ ’ਤੇ 15 ਅਗਸਤ ਤੋਂ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਹੈ, ਇਸ ਲਈ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਇਕ ਆਜ਼ਾਦ ਸੰਸਥਾ ਸਥਾਪਿਤ ਕਰਨ ਦੀ ਅਪੀਲ ਕਰਦਾ ਹੈ ਤਾਂ ਕਿ ਅਫ਼ਗਾਨਿਸਤਾਨ ’ਚ ਮਨੁੱਖ ਅਧਿਕਾਰਾਂ ਦੀ ਉਲੰਘਣਾ ਦੀ ਨਿਗਰਾਨੀ ਕੀਤੀ ਜਾ ਸਕੇ। ਉਧਰ, ਕਾਬੁਲ ਦੇ ਅੰਤ੍ਰਿਮ ਮੇਅਰ ਨੇ ਕਿਹਾ ਹੈ ਕਿ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਲੈ ਸ਼ਹਿਰ ਦੀਆਂ ਕਈ ਮਹਿਲਾ ਕਰਮਚਾਰੀਆਂ ਨੂੰ ਘਰ ’ਚ ਹੀ ਰਹਿਣ ਦਾ ਹੁਕਮ ਦਿੱਤਾ ਹੈ। ਔਰਤਾਂ ਨੂੰ ਉਹੀ ਕੰਮ ਕਰਨ ਦੀ ਇਜਾਜ਼ਤ ਹੈ, ਜੋ ਪੁਰਸ਼ ਨਹੀਂ ਕਰ ਸਕਦੇ ਹਨ। ਇਹ ਫ਼ੈਸਲਾ ਜ਼ਿਆਦਾਤਰ ਮਹਿਲਾ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਪਰਤਣ ਤੋਂ ਰੋਕੇਗਾ ਤੇ ਇਹ ਇਸ ਗੱਲ ਦਾ ਇਕ ਹੋਰ ਸੰਕੇਤ ਹੈ ਕਿ ਤਾਲਿਬਾਨ ਜਨਤਕ ਜੀਵਨ ’ਚ ਔਰਤਾਂ ’ਤੇ ਪਾਬੰਦੀਆਂ ਲਾਉਣ ਸਮੇਤ ਇਸਲਾਮ ਦੀ ਸਖਤ ਵਿਆਖਿਆ ਨੂੰ ਲਾਗੂ ਕਰ ਰਿਹਾ ਹੈ, ਜਦਕਿ ਉਸ ਨੇ ਸਮਾਵੇਸ਼ੀ ਸਰਕਾਰ ਦਾ ਵਾਅਦਾ ਕੀਤਾ ਸੀ।

Comment here