ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ ਬਿਜਲੀ ਵਿਭਾਗ ਜਾਇਦਾਦ ਵੇਚ ਕੇ ਚੁਕਾਊ ਦੇਣਦਾਰੀਆਂ

ਕਾਬੁਲ-ਨਵੇਂ ਤਾਲਿਬਾਨ ਸ਼ਾਸਕ ਵਲੋਂ ਮੱਧ ਏਸ਼ੀਆਈ ਬਿਜਲੀ ਸਪਲਾਈਕਰਤਾਵਾਂ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਰਾਜਧਾਨੀ ਕਾਬੁਲ ’ਤੇ ਬਲੈਕਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਅਜਿਹੇ ’ਚ ਅਫ਼ਗਾਨਿਸਤਾਨ ਦੀ ਰਾਜ ਬਿਜਲੀ ਅਥਾਰਟੀ ਦਿ ਅਫਗਾਨਿਸਤਾਨ ਬ੍ਰੇਸ਼ਨਾ ਸ਼ੇਰਕਟ ਬਿਜਲੀ ਬਿਲਾਂ ਦਾ ਭੁਗਤਾਨ ਨਾ ਕਰਨ ਵਾਲੇ ਸਾਬਕਾ ਅਧਿਕਾਰੀਆਂ ਤੇ ਰਾਜਨੇਤਾਵਾਂ ਦੇ ਘਰਾਂ ਨੂੰ ਵੇਚਣ ਦੀ ਯੋਜਨਾ ਬਣਾ ਰਿਹਾ ਹੈ।
ਵਧਦੇ ਕਰਜ਼ ਸੰਕਟ ਵਿਚਾਲੇ ਅਫ਼ਗਾਨਿਸਤਾਨ ਦਾ ਬਿਜਲੀ ਵਿਭਾਗ ਮੱਧ ਏਸ਼ੀਆਈ ਦੇਸ਼ਾਂ ਨੂੰ ਲਗਭਗ 62 ਮਿਲੀਅਨ ਅਮਰੀਕੀ ਡਾਲਰ ਦੇ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਲਈ ਆਪਣੇ ਦੇਣਦਾਰਾਂ ਦੀ ਸੰਪਤੀ ਵੇਚਣ ਲਈ ਤਿਆਰ ਹੈ।
ਨਿਊਜ਼ ਏਜੰਸੀ ਦੇ ਮੁਤਾਬਕ ਡੀਏਬੀਏਐਸ ਦੇ ਕਾਰਜਵਾਹਕ ਪ੍ਰਮੁੱਖ ਸਫੀਉੱਲ੍ਹਾ ਅਹਿਮਦਜਈ ਨੇ ਕਿਹਾ ਕਿ ਉਹ ਇਸ ਯੋਜਨਾ ਨੂੰ ਲਾਗੂ ਕਰਨਗੇ ਤੇ ਨਿਰਯਾਤਕ ਦੇਸ਼ਾਂ ਵਲੋਂ ਬਿਜਲੀ ਦੀ ਕਟੌਤੀ ਨੂੰ ਰੋਕਣ ਲਈ ਸਾਰੇ ਕਰਜ਼ਿਆਂ ਦਾ ਭੁਗਤਾਨ ਕਰਨਗੇ। ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ, ਤਾਜ਼ਿਕਿਸਤਾਨ ਤੇ ਤੁਰਕਮੇਨਿਸਤਾਨ ਜਿਹੇ ਗੁਆਂਢੀ ਦੇਸ਼ਾਂ ਤੋਂ ਅਫਗਾਨਿਸਤਾਨ 80 ਫੀਸਦੀ ਬਿਜਲੀ ਦਾ ਆਯਾਤ ਹੁੰਦਾ ਹੈ। ਦਿ ਵਾਲ ਸਟ੍ਰੀਟ ਜਰਨਲ ਨੇ ਦੱਸਿਆ ਕਿ ਦਾਊਦ ਨੂਰਜ, ਜਿਨ੍ਹਾਂ ਨੇ ਦੇਸ਼ ਦੇ ਰਾਜ ਬਿਜਲੀ ਅਥਾਰਟੀ, ਧਭਸ਼ ਦੇ ਮੁੱਖ ਕਾਰਜਕਾਰੀਦੇ ਅਹੁਦੇ ਤਂ ਅਸਤੀਫ਼ਾ ਦੇ ਦਿੱਤਾ ਸੀ, ਨੇ ਚਿਤਾਵਨੀ ਦਿੱਤੀ ਸੀ ਕਿ ਦੇਸ਼ ’ਚ ਬਿਜਲੀ ਦੀ ਸਥਿਤੀ ਮਨੁੱਖੀ ਸੰਕਟ ਕਾਰਨ ਬਣ ਸਕਦੀ ਹੈ।

Comment here