ਅਪਰਾਧਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ ਦਿਹਾੜੀਦਾਰ ਪਾੜਿਆਂ ਦਾ ਬੁਰਾ ਹਾਲ

ਸਿਰਫ਼ 46 ਫ਼ੀਸਦੀ ਦਿਹਾੜੀਦਾਰ ਨੂੰ ਮਿਲ ਰਿਹਾ ਕੰਮ

ਕਾਬੁਲ-ਇੱਥੋਂ ਦੀ ਇਕ ਰਿਪੋਰਟ ਮੁਤਾਬਕ ਦਿਹਾੜੀਦਾਰਾਂ ’ਚੋਂ ਲੱਗਭਗ 46 ਫ਼ੀਸਦੀ ਦਿਹਾੜੀਦਾਰ ਕੰਮ ਪ੍ਰਾਪਤ ਕਰ ਰਹੇ ਸਨ, ਪਰ ਤਾਲਿਬਾਨ ਵਲੋਂ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਢਹਿ-ਢੇਰੀ ਕਰਨ ਮਗਰੋਂ ਗਿਣਤੀ ਤੇਜ਼ੀ ਨਾਲ 4 ਫ਼ੀਸਦੀ ਦੀ ਗਿਰਾਵਟ ਆਈ ਹੈ। ਦਿਹਾੜੀਦਾਰਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਲੋੜੀਂਦਾ ਕੰਮ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਅਫ਼ਗਾਨਿਸਤਾਨ ਦੇ ਕਲਾ-ਏ-ਵਾਹਿਦ ਦੇ ਰਹਿਣ ਵਾਲੇ ਇਕ ਦਿਹਾੜੀਦਾਰ ਅਲੀ ਖਾਨ ਨੇ ਦੱਸਿਆ ਕਿ ਕਾਬੁਲ ’ਚ ਪਹਿਲਾਂ 300-400 ਦਿਹਾੜੀਦਾਰ ਆਉਂਦੇ ਸਨ, ਜਿਨ੍ਹਾਂ ’ਚੋਂ 150 ਤੋਂ 200 ਨੂੰ ਕੰਮ ਮਿਲ ਜਾਂਦਾ ਸੀ ਪਰ ਤਾਲਿਬਾਨ ਦੇ ਕਬਜ਼ੇ ਮਗਰੋਂ ਮੁੱਠੀ ਭਰ ਲੋਕਾਂ ਨੂੰ ਹੀ ਕੰਮ ਮਿਲਦਾ ਹੈ, ਬਾਕੀ ਬਿਨਾਂ ਕਮਾਏ ਹੀ ਘਰਾਂ ਨੂੰ ਪਰਤ ਜਾਂਦੇ ਹਨ।
ਓਧਰ ਆਲ ਅਫ਼ਗਾਨਿਸਤਾਨ ਫੈਡਰੇਸ਼ਨ ਆਫ਼ ਟਰੈਡ ਯੂਨੀਅਨਜ਼ ਦੇ ਪ੍ਰਧਾਨ ਮੁਹੰਮਦ ਲਿਆਕਤ ਆਦਿਲ ਨੇ ਵੀ ਦੇਸ਼ ਵਿਚ ਦਿਹਾੜੀਦਾਰਾਂ ਦੀ ਹਾਲਾਤ ਨੂੰ ‘ਗੰਭੀਰ’ ਦੱਸਿਆ ਅਤੇ ਕਿਹਾ ਕਿ ਦੇਸ਼ ’ਚ ਬੇਰੁਜ਼ਗਾਰੀ ਅਤੇ ਗਰੀਬੀ ਸ਼ਿਖਰਾਂ ’ਤੇ ਪਹੁੰਚ ਗਈ ਹੈ। ਇਸ ਦੇ ਬਾਵਜੂਦ ਤਾਲਿਬਾਨ ਨੇ ਦੇਸ਼ ਵਿਚ ਨਵੀਂ ਕੈਬਨਿਟ ਦਾ ਗਠਨ ਕੀਤਾ ਪਰ ਸਰਕਾਰੀ ਅਧਿਕਾਰੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਕਾਮਿਆਂ ਨੂੰ ਅਜੇ ਤਕ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਨਹੀਂ ਮਿਲੀ, ਕਿਉਂਕਿ ਬੈਂਕਿੰਗ ਗਤੀਵਿਧੀਆਂ ਅਜੇ ਤਕ ਆਮ ਨਹੀਂ ਹੋਈਆਂ ਹਨ।

Comment here