ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ ਜਲਦ ਖੁੱਲਣਗੇ ਕੁੜੀਆਂ ਦੇ ਸਕੂਲ

ਕਾਬੁਲ-ਇਥੇ ਪਿਛਲੇ ਹਫ਼ਤੇ ਦੌਰਾ ਕਰਨ ਵਾਲੇ ਯੂਨੀਸੈੱਫ ਦੇ ਉਪ ਕਾਰਜਕਾਰੀ ਨਿਰਦੇਸ਼ਕ ਉਮਰ ਆਬਦੀ ਨੇ ਸੰਯੁਕਤ ਰਾਸ਼ਟਰ ਦਫਤਰ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੇ 34 ’ਚੋਂ ਪੰਜ ਸੂਬਿਆਂ ਬਲਖ, ਜਾਵਜਜਾਨ, ਸਮੰਗਨ, ਕੁੰਦੁਜ ਤੇ ਓਰੋਜਗਾਨ ’ਚ ਪਹਿਲਾਂ ਹੀ ਕੁੜੀਆਂ ਲਈ ਮਿਡਲ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਜਾ ਚੁੱਕੇ ਹਨ। ਆਬਦੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਸਕੂਲੀ ਸਿੱਖਿਆ ਲਈ ਇਕ ਰੂਪ-ਰੇਖਾ ਤਿਆਰ ਕਰ ਰਹੇ ਹਨ, ਤਾਂਕਿ ਸਾਰੀਆਂ ਕੁੜੀਆਂ ਛੇਵੀਂ ਜਮਾਤ ਤੋਂ ਬਾਅਦ ਵੀ ਪੜ੍ਹਾਈ ਜਾਰੀ ਰੱਖ ਸਕਣ। ਹਾਲਾਂਕਿ ਇਸ ’ਚ ਦੋ-ਤਿੰਨ ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਨਰਮੀ ਵਰਤਣ ਦੀ ਮੰਗ ਕੀਤੀ ਗਈ ਹੈ ਤਾਂਕਿ ਵਿਦਿਆਰਥਣਾਂ ਸਿੱਖਿਅਤ ਹੋ ਸਕਣ।
ਜ਼ਿਕਰਯੋਗ ਹੈ ਕਿ ਤਾਲਿਬਾਨ ਦੇ 1996-2001 ਤਕ ਦੇ ਪਹਿਲੇ ਸ਼ਾਸਨਕਾਲ ’ਚ ਕੁੜੀਆਂ ਤੇ ਔਰਤਾਂ ਦੀ ਸਿੱਖਿਆ ’ਤੇ ਰੋਕ ਲਗਾ ਦਿੱਤੀ ਗਈ ਸੀ। ਉਨ੍ਹਆਂ ਨੂੰ ਦਫ਼ਤਰਾਂ ’ਚ ਕੰਮ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ।

Comment here