ਸਿਆਸਤਖਬਰਾਂਦੁਨੀਆ

ਅਫ਼ਗਾਨਿਸਤਾਨ ’ਚ ਆਰਥਿਕ ਸੰਕਟ ਗਹਿਰਾਇਆ, ਲੋਕ ਚਿੰਤਤ 

ਕਾਬੁਲ-ਅਫ਼ਗਾਨਿਸਤਾਨ ਵਿਚ ਬੇਰੁਜ਼ਗਾਰੀ ਦਰ ਵੱਧਦੀ ਜਾ ਰਹੀ ਹੈ। ਕਾਬੁਲ ਦੇ ਵਾਸੀਆਂ ਨੇ ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਵੀ ਅਸਮਰੱਥ ਹਨ। ਇਕ ਮਜ਼ਦੂਰ ਅਬਦੁੱਲ ਨੇ ਕਿਹਾ ਕਿ ਮੈਂ ਪੈਰਾਸਿਟਾਮੋਲ ਦੀ ਕੀਮਤ ਨਹੀਂ ਚੁੱਕਾ ਸਕਦਾ। ਮੈਂ ਆਪਣਾ ਅਤੇ ਆਪਣੇ ਬੱਚਿਆਂ ਦਾ ਖ਼ਿਆਲ ਨਹੀਂ ਰੱਖ ਸਕਦਾ। ਇਕ ਹੋਰ ਵਾਸੀ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਕੀਮਤਾਂ ਡਿੱਗਣ ਅਤੇ ਨੌਕਰੀ ਦੇ ਮੌਕੇ ਵਧਣ। ਜੇਕਰ ਲੋਕਾਂ ਲੋਕ ਪੈਸਾ ਨਹੀਂ ਹੈ ਤਾਂ ਕਾਰੋਬਾਰ ਹੇਠਾਂ ਰਹੇਗਾ।
‘ਟੋਲੋ ਨਿਊਜ਼’ ਮੁਤਾਬਕ ਰੁਜ਼ਗਾਰ ਦੀ ਘਾਟ ਕਾਰਨ ਕੁਝ ਪੱਤਰਕਾਰ ਕਾਬੁਲ ਦੀਆਂ ਸੜਕਾਂ ’ਤੇ ਫ਼ਲ ਵੇਚਣ ਨੂੰ ਮਜ਼ਬੂਰ ਹਨ। ਇਕ ਨਿੱਜੀ ਮੀਡੀਆ ਆਊਟਲੇਟ ਦੇ ਕਾਮੇ ਹਸੀਬ ਯੂਸੇਫੀ ਹੁਣ ਗਲੀਆਂ ’ਚ ਫ਼ਲ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 15 ਤੋਂ ਵੱਧ ਸਾਲਾਂ ਤੱਕ ਵੱਖ-ਵੱਖ ਮੀਡੀਆ ਆਊਟਲੇਟ ਲਈ ਕੰਮ ਕੀਤਾ ਹੈ ਪਰ ਹੁਣ ਗਰੀਬੀ ਅਤੇ ਬੇਰੁਜ਼ਗਾਰੀ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਕਾਬੁਲ ਦੀਆਂ ਸੜਕਾਂ ’ਤੇ ਫ਼ਲ ਵੇਚਣੇ ਪੈ ਰਹੇ ਹਨ।
ਇਸ ਦਰਮਿਆਨ ਮੀਡੀਆ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਦੀ ਗਿਣਤੀ ਮੁਤਾਬਕ ਅਫ਼ਗਾਨਿਸਤਾਨ ਵਿਚ ਦਰਜਨਾਂ ਮੀਡੀਆ ਆਊਟਲੇਟ ਨੇ ਆਰਥਿਕ ਸਮੱਸਿਆਵਾਂ ਕਾਰਨ ਰਾਜਨੀਤਕ ਬਦਲਾਅ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਫ਼ਗਾਨੀ ਪਿਛਲੇ 20 ਸਾਲਾਂ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਖ਼ਾਮਾ ਪ੍ਰੈੱਸ ਮੁਤਾਬਕ ਹਿਊਮਨ ਰਾਈਟਰਜ਼ ਵਾਚ ਨੇ ਸੰਯੁਕਤ ਰਾਸ਼ਟਰ ਨੂੰ ਅਫ਼ਗਾਨਿਸਤਾਨ ’ਤੇ ਵਿੱਤੀ ਪਾਬੰਦੀਆਂ ਨੂੰ ਘੱਟ ਕਰਨ ਲਈ ਕਿਹਾ ਹੈ, ਕਿਉਂਕਿ ਲੋਕ ਗੰਭੀਰ ਕੁਪੋਸ਼ਣ, ਬੇਰੁਜ਼ਗਾਰੀ ਅਤੇ ਭੋਜਨ ਦੀਆਂ ਉੱਚ ਕੀਮਤਾਂ ਨਾਲ ਜੂਝ ਰਹੇ ਹਨ।

Comment here