ਸਿਆਸਤਖਬਰਾਂ

ਅਜ਼ੀਮ ਪ੍ਰੇਮਜੀ ਨੇ ਦਾਨ ਕੀਤੇ 9713 ਕਰੋੜ ਰੁਪਏ

ਨਵੀਂ ਦਿੱਲੀ – ਚੱਲ ਰਹੇ ਵਿੱਤੀ ਸਾਲ ਵਿੱਚ ਅਤੇ ਕਰੋਨਾ ਮਹਾਮਾਰੀ ਦੇ ਦੌਰ ਦੌਰਾਨ ਵੱਡੇ ਕਾਰੋਬਾਰੀਆਂ ਵਿੱਚੋਂ ਕਈਆਂ ਨੇ ਬਹੁਤ ਵੱਡਾ ਦਾਨ ਦਿੱਤਾ। ਵਿਪਰੋ ਦੇ ਸਾਫਟਵੇਅਰ ਐਕਸਪੋਰਟਰ ਅਜ਼ੀਮ ਪ੍ਰੇਮਜੀ ਨੇ ਵਿੱਤ ਸਾਲ 2021 ਵਿਚ 9,713 ਕਰੋੜ ਰੁਪਏ ਜਾਂ ਰੋਜ਼ ਦੇ 27 ਕਰੋੜ ਰੁਪਏ ਰੋਜ਼ਾਨਾ ਦਾਨ ਦਿੱਤਾ। ਦਾਨ ਦੇਣ ਦੇ ਮਾਮਲੇ ਵਿਚ ਪ੍ਰੇਮ ਜੀ ਹੁਣ ਵੀ ਰੈਂਕਿੰਗ ਵਿਚ ਟਾਪ ’ਤੇ ਹਨ। ਕੰਪਨੀ ਦੇ ਸੰਸਥਾਪਕ ਪ੍ਰਧਾਨ ਪ੍ਰੇਮ ਜੀ ਨੇ ਮਹਾਮਾਰੀ ਸਾਲ ਦੌਰਾਨ ਆਪਣੇ ਦਾਨ ਵਿਚ ਲਗਪਗ ਇਕ ਚੌਥਾਈ ਦਾ ਵਾਧਾ ਕੀਤਾ। Edelgive Hurun India Philanthropy List 2021 ਅਨੁਸਾਰ, ਐੱਚਸੀਐੱਲ ਦੇ ਸ਼ਿਵ ਨਾਦਰ ਦੂਜੇ ਸਥਾਨ ’ਤੇ ਸਨ, ਜਿਨ੍ਹਾਂ ਨੇ 1263 ਕਰੋੜ ਰੁਪਏ ਦਾ ਯੋਗਦਾਨ ਕੀਤਾ ਸੀ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ 577 ਕਰੋੜ ਰੁਪਏ ਦੇ ਯੋਗਦਾਨ ਨਾਲ ਲਿਸਟ ਵਿਚ ਤੀਜੇ ਨੰਬਰ ’ਤੇ ਰਹੇ ਤੇ ਕੁਮਾਰ ਮੰਗਲਮ ਬਿੜਲਾ ਨੇ 377 ਕਰੋੜ ਰੁਪਏ ਦਾਨ ਕੀਤੇ। ਦੂਜੇ ਸਭ ਤੋਂ ਅਮੀਰ ਭਾਰਤੀ ਗੌਤਮ ਅਡਾਨੀ ਆਫਤ ਰਾਹਤ ਲਈ 130 ਕਰੋੜ ਰੁਪਏ ਦੇ ਦਾਨ ਨਾਲ ਦਾਨ ਕਰਤਾਵਾਂ ਦੀ ਸੂਚੀ ਵਿਚ ਅੱਠਵੇਂ ਨੰਬਰ ’ਤੇ ਹਨ। ਇੰਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਤੇ 183 ਕਰੋੜ ਰੁਪਏ ਦੇ ਦਾਨ ਨਾਲ ‘ਸਮਾਜਿਕ ਸੋਚ’ ਨੂੰ ਮੁੱਢਲੇ ਕਾਰਨ ਦੇ ਰੂਪ ਵਿਚ ਪਹਿਚਾਣਿਆ ਗਿਆ।

Comment here