ਅਪਰਾਧਸਿਆਸਤਖਬਰਾਂਦੁਨੀਆ

ਅਜ਼ਰਬਾਈਜਾਨ ਹਮਲਿਆਂ ‘ਚ 49 ਫ਼ੌਜੀ ਢੇਰ-ਅਰਮੀਨੀਆ

ਮਾਸਕੋ-ਸਮਾਚਾਰ ਏਜੰਸੀ ਇੰਟਰਫੈਕਸ ਦੀ ਰਿਪੋਰਟ ਅਨੁਸਾਰ ਅਰਮੀਨੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਤ ਨੂੰ ਕੀਤੇ ਗਏ ਅਜ਼ਰਬਾਈਜਾਨ ਦੇ ਹਮਲਿਆਂ ਵਿੱਚ 49 ਆਰਮੀਨੀਆਈ ਫ਼ੌਜੀ ਮਾਰੇ ਗਏ ਹਨ, ਜਦੋਂਕਿ ਅਜ਼ਰਬਾਈਜਾਨ ਦਾ ਕਹਿਣਾ ਹੈ ਕਿ ਉਸ ਨੇ ਆਰਮੇਨੀਆ ਦੇ ਹਮਲਿਆਂ ਦਾ ਜਵਾਬ ਵਿਚ ਕਾਰਵਾਈ ਕਰਦੇ ਹੋਏ ਹਮਲੇ ਕੀਤੇ ਹਨ। ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਯਾਨ ਨੇ ਸੰਸਦ ਵਿਚ ਕਿਹਾ ਕਿ ਅਜ਼ਰਬਾਈਜਾਨੀ ਦੇ ਬਲਾਂ ਨੇ ਲਗਭਗ 6 ਥਾਵਾਂ ‘ਤੇ ਹਮਲੇ ਕੀਤੇ।
ਇਸ ਦੌਰਾਨ ਅਜ਼ਰਬਾਈਜਾਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਰਮੀਨੀਆਈ ਬਲਾਂ ਨੇ ਦੇਸ਼ ਦੇ ਤਿੰਨ ਜ਼ਿਲਿ੍ਹਆਂ ਵਿੱਚ ਫ਼ੌਜ ਦੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ ਅਤੇ ਅਰਮੀਨੀਆਈ ਹਮਲਾਵਰਾਂ ਨੇ ਇਨ੍ਹਾਂ ਖੇਤਰਾਂ ਵਿੱਚ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ। ਉਸ ਨੇ ਕਿਹਾ ਗਿਆ ਹੈ ਕਿ ਅਜ਼ਰਬਾਈਜਾਨ ਦੇ ਬਲ ਅਣਗਿਣਤ ਸੰਖਿਆ ਵਿਚ ਜ਼ਖ਼ਮੀ ਹੋਏ ਅਤੇ “ਜ਼ੋਰਦਾਰ ਜਵਾਬੀ ਕਾਰਵਾਈ” ਕੀਤੀ ਗਈ।’
ਅਜ਼ਰਬਾਈਜਾਨ ਅਤੇ ਅਰਮੀਨੀਆ ਵਿਚਕਾਰ ਦਹਾਕਿਆਂ ਤੋਂ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ। ਦੋਵਾਂ ਵਿਚਕਾਰ 2020 ਵਿੱਚ ਛੇ ਹਫ਼ਤੇ ਤੱਕ ਚੱਲੇ ਯੁੱਧ ਵਿੱਚ 6,600 ਤੋਂ ਵੱਧ ਲੋਕ ਮਾਰੇ ਗਏ ਸਨ। ਨਾਗੋਰਨੋ-ਕਾਰਾਬਾਖ ਅਜ਼ਰਬਾਈਜਾਨ ਦਾ ਹਿੱਸਾ ਹੈ, ਪਰ ਇਹ 1994 ਵਿੱਚ ਇੱਕ ਵੱਖਵਾਦੀ ਯੁੱਧ ਦੇ ਖ਼ਤਮ ਹੋਣ ਦੇ ਬਾਅਦ ਤੋਂ ਅਰਮੀਨੀਆ ਦੁਆਰਾ ਸਮਰਥਤ ਬਲਾਂ ਦੇ ਨਿਯੰਤਰਣ ਵਿੱਚ ਹੈ।

Comment here