ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਨੇ ਸੁਰੱਖਿਆ ਦਸਤਿਆਂ ਦੇ ਨਾਲ-ਨਾਲ ਆਮ ਨਾਗਰਿਕਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਦੇਸ਼ ਚ ਤਾਲਿਬਾਨ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਆਪਣੇ ਕਬਜ਼ੇ ਵਾਲੇ ਖੇਤਰਾਂ ਵਿਚ ਲੋਕਾਂ ’ਤੇ ਤਾਲਿਬਾਨ ਪੁਰਾਣੇ ਨਿਯਮ ਥੋਪ ਰਿਹਾ ਹੈ। ਤਾਲਿਬਾਨ ਦੇ ਸੁੰਨੀ ਸੰਗਠਨ ਹੋਣ ਕਾਰਨ ਘੱਟ ਗਿਣਤੀ ਸ਼ੀਆ, ਹਜ਼ਾਕਾ ਦੇ ਲੋਕ ਫਿਰਕੂ ਹਿੰਸਾ ਨੂੰ ਲੈ ਕੇ ਡਰੇ ਹੋਏ ਹਨ।ਇਸ ਅਸਥਿਰਤਾ ਤੇ ਤਣਾਅ ਵਾਲੇ ਮਹੌਲ ਵਿੱਚ ਸਿਰਫ ਗੱਲਬਾਤ ਹੀ ਮਸਲੇ ਦਾ ਹੱਲ ਹੈ, ਇਸ ਨੀਤੀ ਤੇ ਚਲਦਿਆਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਅਫ਼ਗਾਨ ਮੁੱਦੇ ਦਾ ਕੋਈ ਮਿਲਟਰੀ ਹੱਲ ਨਹੀਂ ਹੈ। ਗਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਲਿਬਾਨ ਨਾਲ ਸਿੱਧੀ ਗੱਲਬਾਤ ਲਈ ਤਿਆਰ ਹੈ। ਅਫ਼ਗਾਨ ਪ੍ਰੈਸੀਡੇਂਸ਼ੀਅਲ ਪੈਲੇਸ ’ਚ ਜੁਆਇੰਟ ਕੋਆਰਡੀਨੇਸ਼ਨ ਅਤੇ ਮਾਨੀਟਰਿੰਗ ਬੋਰਡ ਦੀ ਬੈਠਕ ’ਚ ਗਨੀ ਨੇ ਕੌਮਾਂਤਰੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਅਫ਼ਗਾਨਿਸਤਾਨ ਦੇ ਲੋਕ ਸਰਕਾਰ ਵਿਰੋਧੀ ਤੱਤ ਨਹੀਂ ਚਾਹੁੰਦੇ ਹਨ। ਰਾਸ਼ਟਰਪਤੀ ਗਨੀ ਨੇ ਕਿਹਾ ਕਿ ਅਸੀਂ 5 ਹਜ਼ਾਰ ਤਾਲਿਬਾਨ ਕੈਦੀਆਂ ਦੀ ਰਿਹਾਈ ਕੀਤੀ ਹੈ। ਇਹ ਸਾਡੀ ਸ਼ਾਂਤੀ ਦੀ ਇੱਛਾ ਨੂੰ ਦਰਸਾਉਂਦਾ ਹੈ।
Comment here