ਸਿਆਸਤਖਬਰਾਂ

ਅਸੀਂ ਕਿਸਾਨਾਂ ਲਈ ਸਭ ਕੁਝ ਛੱਡਿਆ, ਬਾਕੀਆਂ ਨੇ ਤਾਂ ਗੱਲਾਂ ਈ ਕੀਤੀਆਂ-ਹਰਸਿਮਰਤ

ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੀ ਐਮ ਪੀ ਬੀਬਾ ਹਰਸਿਮਰਤ ਬਾਦਲ ਨੂੰ ਅੱਜ ਬਠਿੰਡਾ ਵਿੱਚ ਕਿਸਾਨਾਂ ਨੇ ਸਵਾਲਾਂ ਲਈ ਘੇਰਿਆ, ਜਿੱਥੇ ਉਨ੍ਹਾਂ  ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਖੁਦ ਹੀ ਆਪਣੇ ਪ੍ਰੋਗਰਾਮ ਟਾਲੇ ਸੀ। ਉਨ੍ਹਾਂ ਕਿਹਾ ਕਿ ਅਸੀਂ ਹਰ ਇੱਕ ਸਵਾਲ ਦਾ ਕਿਸਾਨਾਂ ਨੂੰ ਜਵਾਬ ਦੇਣ ਲਈ ਤਿਆਰ ਹਾਂ। ਹਰਸਿਮਰਤ ਬਾਦਲ ਨੇ ਇਸ ਦੌਰਾਨ ਕਿਹਾ ਕਿ ਅਸੀਂ ਬੀਜੇਪੀ ਨਾਲ ਭਾਈਚਾਰਕ ਸਾਂਝ ਤੋੜੀ ਹੈ। ਅਸੀਂ ਕਿਸਾਨਾਂ ਦੀ ਹਮਾਇਤ ਤੇ ਸਾਰਾ ਕੁਝ ਛੱਡਿਆਆਪਣਾ ਸਾਰਾ ਕੁਝ ਤਿਆਗ ਦਿੱਤਾ।  ਬਾਕੀਆਂ ਨੇ ਤਾਂ ਸਿਰਫ ਗੱਲਾਂ ਕੀਤੀਆਂ ਹਨ। ਸੰਯੁਕਤ ਮੋਰਚੇ ਵਲੋਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਕਰਾਰ ਦੇਣ ਦੇ ਸਵਾਲ ਤੇ ਉਨ੍ਹਾਂ ਕਿਹਾ ਅੱਜ ਦੇ ਸਮੇਂ ਜੋ ਕਿਸਾਨਾਂ ਕੋਲ ਹੈਉਹ ਬਾਦਲ ਸਾਹਿਬ ਦੀ ਦੇਣ ਹੈ। ਬਾਕੀ ਸਾਡੀ ਪਾਰਟੀ ਦੀ ਕਮੇਟੀ ਬਣੀ ਹੈ ਜੋ ਸੰਯੁਕਤ ਮੋਰਚਾ ਕਹੇਗਾਉਨ੍ਹਾਂ ਦੇ ਨਾਲ ਅਸੀਂ ਚਲਾਂਗੇਜਿਵੇਂ ਪਹਿਲਾਂ ਚਲੇ ਹਾਂ।  ਬੀਬਾਹਰਸਿਮਰਤ ਕੌਰ ਬਾਦਲ ਵਲੋਂ ਅੱਜ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਬਠਿੰਡਾ ਦਿਹਾਤੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਸਥਾਨਕ ਸੰਗਤ ਨਾਲ ਗੱਲਬਾਤ ਕੀਤੀ ਗਈ। ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਵਿਗਾੜ ਕੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਦੀ ਤਾਕ ਵਿੱਚ ਹਨ ਤੇ ਅਸੀਂ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਲਈ ਸੋਚਣ ਦਾ ਸਮਾਂ ਹੈ ਕਿ ਅਸੀਂ ਗਵਰਨਰ ਰਾਜ ਲਗਾ ਕੇ ਪੰਜਾਬ ਦੀ ਵਾਗਡੋਰ ਬੀਜੇਪੀ ਦੇ ਹੱਥ ਵਿੱਚ ਦੇਣੀ ਹੈ ਤਾਂ ਖੇਤਰੀ ਪਾਰਟੀ ਨੂੰ ਮੌਕਾ ਦੇਣਾ ਹੈ ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ। ਹਰਸਿਮਰਤ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੂਰੀ ਪਾਰਟੀ ਕੁਰਸੀ ਖਾਤਰ ਲੜ ਭਿੜ ਰਹੀ ਹੈ। ਪੰਜ ਸਾਲ ਪਹਿਲਾਂ ਅਸੀਂ ਵਿਕਾਸ ਪੱਖੋਂ ਪੰਜਾਬ ਨੂੰ ਕਿੱਥੇ ਛੱਡ ਕੇ ਗਏ ਸੀ ਪਰ ਅੱਜ ਪੰਜਾਬ ਹਰ ਖੇਤਰ ਵਿੱਛ ਪਿੱਛੜ ਚੁੱਕਾ ਹੈ। ਲੋਕ ਸਰਕਾਰ ਤੋਂ ਤੰਗ ਆ ਚੁੱਕੇ ਹਨ।  ਨਾਲ ਹੀ ਉਨ੍ਹਾਂ ਦੀ ਸਹਿਯੋਗ ਪਾਰਟੀ ‘ਆਪ’ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਵੀ ਹਕੀਕਤ ਚੰਨ ਦਿਨਾਂ ’ਚ ਹੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਦੇ ਇਕ-ਇਕ ਪਰਿਵਾਰ ਨਾਲ ਬਾਦਲ ਪਰਿਵਾਰ ਦੀ ਸਾਂਝ ਹੈ।ਇੱਥੋਂ ਦੇ ਜਿੰਨੇ ਵੀ ਵਰਕਰ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਡੇ -ਵਡੇਰਿਆਂ ਨੇ ਬਾਦਲ ਸਾਬ੍ਹ ਨਾਲ ਆਪਣੀ ਜ਼ਿੰਦਗੀ ਬਿਤਾਈ ਹੈ। ਉਨ੍ਹਾਂ ਕਿਹਾ ਕਿ ਲੰਬੀ ਹਲਕੇ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਦਾ ਇਕ-ਇਕ ਪਰਿਵਾਰ ਇਕ-ਇਕ ਵੋਟਰ ਬਾਦਲ ਸਾਬ੍ਹ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਮੁੱਖ ਲੀਡਰ ਪ੍ਰਕਾਸ਼ ਸਿੰਘ ਬਾਦਲ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਨੇ ਅਸਲੀ ’ਚ ਕਿਸਾਨਾਂ ਲਈ ਲੜਾਈ ਲੜੀ ਜਾਂ ਕੁੱਝ ਤਿਆਗਿਆ ਹੈ ਤਾਂ ਦੂਜਿਆ ਨੇ ਤਾਂ ਗੱਲਾਂ ਮਾਰੀਆਂ ਕੁੱਝ ਕੀਤਾ ਨਹੀਂ ਹੈ। ਸਾਨੂੰ ਜਿੱਥੇ ਮਰਜ਼ੀ ਸੱਦ ਲਓ ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੂੰ ਕਿਸਾਨਾਂ ਦਾ ਮਸੀਹਾ ਇਸ ਲਈ ਕਿਹਾ ਜਾਂਦਾ ਹੈ ਕਿ ਕਿਸਾਨਾਂ ਕੋਲ ਅੱਜ ਜੋ ਕੁੱਝ ਵੀ ਹੈ ਉਹ ਬਾਦਲ ਸਾਬ੍ਹ ਦੀ ਦੇਣ ਹੈ ਅਤੇ ਅੱਜ ਕਾਂਗਰਸ ਸਰਕਾਰ ਤੇ ਲੀਰੋ-ਲੀਰ ਹੋਈ ਪਈ ਹੈ ਅਤੇ ਰਹੀ ਗੱਲ ‘ਆਪ’ ਸਰਕਾਰ ਦੀ ਅਜੇ ਉਹ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨਣ ਨੂੰ ਲੈ ਕੇ ਉਲਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਅਸੀਂ ਪੰਜਾਬ ਨੂੰ ਕਿੱਥੇ ਛੱਡ ਕੇ ਗਏ ਸੀ ਅਤੇ ਅੱਜ ਪੰਜਾਬ ਦੀ ਸਥਿਤੀ ਕੀ ਹੈ,ਚਾਹੇ ਉਹ ਬਿਜਲੀ, ਭ੍ਰਿਸ਼ਟਾਚਾਰ ਜਾਂ ਕੋਈ ਵੀ ਮੁੱਦਾ ਕਿਉਂ ਨਾ ਹੋਵੇ।  ਬਠਿੰਡਾ ਸ਼ਹਿਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਵੀ ਇਸ ਦੌਰਾਨ ਪੰਜਾਬ ਸਰਕਾਰ ਤੇ ਤੰਜ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਦਾ ਖ਼ਜ਼ਾਨਾ ਖਾਲੀ ਹੈਉਸੇ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਜ਼ੀਰੋ ਹੈਜਿਸ ਦੇ ਚੱਲਦੇ ਅਸੀਂ ਆਪਣੀ ਪਾਰਟੀ ਤੋਂ ਇਸ ਨੂੰ ਸੱਤ ਸ਼੍ਰੀ ਆਕਲ ਬੁਲਾਇਆ ਹੈ। ਮਨਪ੍ਰੀਤ ਬਾਦਲ ਤੇ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਅੱਜਕੱਲ੍ਹ ਤਾਂ ਕੋਈ ਸਰਪੰਚ ਬਣਦਾ ਜਾਂ ਐਮ ਸੀ ਬਣਦਾਉਹ ਆਪਣੀ ਗਲੀ ਤਾਂ ਬਣਾਉਂਦਾ ਹੈ ਪਰ ਬਾਦਲ ਨੂੰ ਜਾਂਦੀ ਸੜਕ ਦੇਖੋ ਕਿ ਕਿੰਨੇ ਟੋਏ ਪਏ ਹਨ। ਹਰਿਆਣਾ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਇੰਟਰਨੈੱਟ ਸੇਵਾ ਬੰਦ ਕਰਨ ਤੇ ਸ਼੍ਰੋਅਦ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਜਿਵੇਂ ਜੰਮੂ-ਕਸ਼ਮੀਰ ਵਿੱਚ ਕੀਤਾਉਸੇ ਤਰ੍ਹਾਂ ਹਰਿਆਣਾ ਵਿੱਚ ਕੀਤਾ ਗਿਆ।

Comment here