ਕਾਬੁਲ-ਤਾਲਿਬਾਨ ਦੇ ਕੁਝ ਬੁਲਾਰੇ ਕਹਿੰਦੇ ਹਨ ਕਿ ਕਸ਼ਮੀਰ ਮਸਲਾ ਭਾਰਤ ਪਾਕਿਸਤਾਨ ਦਾ ਆਪਸੀ ਮਸਲਾ ਹੈ, ਸਾਨੂੰ ਇਹਦੇ ਚ ਨਾ ਘੜੀਸਿਆ ਜਾਵੇ, ਪਰ ਦੂਜੇ ਪਾਸੇ ਕੁਝ ਬੁਲਾਰੇ ਵੱਖਰੀ ਸੁਰ ਰੱਖਦੇ ਹਨ। ਇਕ ਮੀਡੀਆ ਹਲਕੇ ਨਾਲ ਗੱਲ ਕਰਦਿਆਂ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਸਾਡੇ ਕੋਲ ਕਸ਼ਮੀਰ ਦੇ ਮੁਸਲਾਮਾਨਾਂ ਲਈ ਵੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਕਿਆਸਰਾਈਆਂ ਹਨ ਕਿ ਪਾਕਿਸਤਾਨ ਤਾਲਿਬਾਨ ਦਾ ਇਸਤੇਮਾਲ ਵੱਖਵਾਦੀ ਏਜੰਡੇ ਨੂੰ ਹਵਾ ਦੇਣ ਲਈ ਕਸ਼ਮੀਰ ‘ਚ ਇਸਲਾਮੀ ਭਾਵਨਾਵਾਂ ਭੜਕਾਉਣ ਲਈ ਕਰ ਸਕਦਾ ਹੈ। ਸੁਹੈਲ ਸ਼ਾਹੀਨ ਨੇ ਕਿਹਾ, ‘ਮੁਸਲਮਾਨਾਂ ਦੇ ਤੌਰ ‘ਤੇ ਭਾਰਤ ਦੇ ਕਸ਼ਮੀਰ ‘ਚ ਜਾਂ ਕਿਸੇ ਹੋਰ ਦੇਸ਼ ‘ਚ ਮੁਸਲਮਾਨਾਂ ਲਈ ਆਵਾਜ਼ ਚੁੱਕਾਂਗੇ ਤੇ ਕਹਾਂਗੇ ਕਿ ਮੁਸਲਮਾਨ ਆਪਣੇ ਲੋਕ ਹਨ, ਆਪਣੇ ਦੇਸ਼ ਦੇ ਨਾਗਰਿਕ ਹਨ। ਤੁਹਾਡੇ ਕਾਨੂੰਨ ਮੁਤਾਬਕ ਉਹ ਸਾਰੇ ਬਰਾਬਰ ਹਨ।’ ਇਸ ਤੋਂ ਪਹਿਲਾਂ ਹੋਰ ਤਾਲਿਬਾਨੀ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਭਾਰਤ ਤੇ ਪਾਕਿਸਤਾਨ ਦੇ ਵਿਚ ਕਸ਼ਮੀਰ ਵਿਵਾਦ ‘ਤੇ ਕਿਹਾ ਸੀ ਕਿ ਭਾਰਤ ਨੂੰ ਘਾਟੀ ਪ੍ਰਤੀ ਸਾਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਬੈਠਣਾ ਚਾਹੀਦਾ ਹੈ ਤੇ ਮਾਮਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਕਿਉਂਕਿ ਦੋਵੇਂ ਗਵਾਂਢੀ ਹਨ ਤੇ ਉਨ੍ਹਾਂ ਦੇ ਹਿੱਤ ਇਕ ਦੂਜੇ ਨਾਲ ਜੁੜੇ ਹਨ। ਅਲ-ਕਾਇਦਾ ਨੇ ਕਸ਼ਮੀਰ ਤੇ ਹੋਰ ਇਸਲਾਮੀ ਭੂਮੀ ਦੀ ਮੁਕਤੀ ਦਾ ਸੱਦਾ ਦਿੱਤਾ ਹੈ। ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੈਇਬਾ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਨੂੰ ਵਧਾ ਸਕਦੇ ਹਨ। ਸਾਲ 2019 ‘ਚ ਧਾਰਾ 370 ਦੇ ਹਟਣ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਸਿੱਧਾ ਆਪਣੇ ਹੱਥਾਂ ‘ਚ ਲੈ ਲਿਆ ਤੇ ਕਈ ਵਾਅਦੇ ਕੀਤੇ ਗਏ। ਹਾਲਾਂਕਿ ਸਥਾਨਕ ਚੋਣਾਂ ਦੇ ਆਯੋਜਨ ਨਾਲ ਸਿਆਸੀ ਗਤੀਵਿਧੀਆਂ ਬਹਾਲ ਹੋ ਗਈਆਂ ਹਨ ਪਰ ਵੱਖਵਾਦ ਦੀ ਭਾਵਨਾ ਘੱਟ ਨਹੀਂ ਹੋਈ।
Comment here