ਸਿਆਸਤਖਬਰਾਂਦੁਨੀਆ

ਅਸੀਂ ਅਫਗਾਨ ’ਚ ਇਤਿਹਾਸਕ ਪਲ ਦੇਖਣ ਲਈ ਭਾਰੀ ਕੀਮਤ ਚੁਕਾਈ – ਅਖੁੰਦ

ਕਾਬੁਲ-ਅਫਗਾਨਿਸਤਾਨ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਨੇ ਪਿਛਲੀਆਂ ਸਰਕਾਰਾਂ ਦੇ ਸਾਬਕਾ ਅਧਿਕਾਰੀਆਂ ਨੂੰ ਦੇਸ਼ ਪਰਤਣ ਦੀ ਅਪੀਲ ਕੀਤੀ ਹੈ। ਅਖੁੰਦ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਵਿਚ ਇਕ ਇਤਿਹਾਸਕ ਪਲ ਨੂੰ ਦੇਖਣ ਲਈ ਭਾਰੀ ਕੀਮਤ ਚੁਕਾਈ ਹੈ। ਅਖੁੰਦ ਨੇ ਪੂਰੀ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਖੂਨ-ਖਰਾਬੇ ਦੇ ਦੌਰ ਦਾ ਅੰਤ ਹੋ ਗਿਆ ਹੈ। ਅਲ-ਜਜੀਰਾ ਚੈਨਲ ਮੁਤਾਬਕ ਅਖੁੰਦ ਨੇ ਕਿਹਾ ਕਿ ਕਾਰਜਵਾਹਕ ਪ੍ਰਧਾਨ ਮੰਤਰੀ ਨੇ 2001 ਵਿਚ ਅਮਰੀਕਾ ਦੀ ਅਗਵਾਈ ਵਿਚ ਹੋਏ ਹਮਲੇ ਤੋਂ ਬਾਅਦ ਪਿਛਲੀਆਂ ਸਰਕਾਰਾਂ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਤਾਲਿਬਾਨ ਦੇ ਮੁਆਫੀ ਦੇ ਵਾਅਦੇ ਨੂੰ ਦੋਹਰਾਇਆ।

Comment here