ਅਪਰਾਧਸਿਆਸਤਖਬਰਾਂ

ਅਸਾਮ ਚ ਅੱਤਵਾਦੀਆਂ ਨੇ ਸੱਤ ਟਰੱਕ ਫੂਕੇ, 3 ਡਰਾਈਵਰ ਜਿਉੰਦੇ ਸੜ ਗਏ

ਦੀਮਾ ਹਸਾਓ- ਅਸਾਮ ਦਾ ਦੀਮਾ ਹਸਾਓ ਹਲਕਾ ਉਸ ਵਕਤ ਦਹਿਲ ਗਿਆ ਜਦ ਇੱਥੇ ਅੱਤਵਾਦੀਆਂ ਨੇ ਹਮਲਾ ਕਰਕੇ ਸੱਤ ਟਰੱਕ ਫੂਕ ਦਿੱਤੇ ਤੇ ਪੰਜ ਟਰੱਕ ਡਰਾਈਵਰਾਂ ਦੀ ਹੱਤਿਆ ਕਰ ਦਿੱਤੀ। ਦੀਮਸਾ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਅੱਤਵਾਦੀਆਂ ਨੇ ਲੰਘੇ ਦਿਨ ਦਿਉਨਮੁਖ ਥਾਣੇ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕੋਲਾ ਲੈ ਕੇ ਜਾ ਰਹੇ ਪੰਜ ਟਰੱਕ ਡਰਾਈਵਰਾਂ ਦੀ ਹੱਤਿਆ ਕਰ ਦਿੱਤੀ ਤੇ ਉਨ੍ਹਾਂ ਦੇ ਵਾਹਨਾਂ ’ਚ ਅੱਗ ਲਗਾ ਦਿੱਤੀ। ਤਿੰਨ ਟਰੱਕ ਡਰਾਈਵਰ ਜਿਉਂਦੇ ਸੜ ਗਏ, ਦੋ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਦੋ ਡਰਾਈਵਰਾਂ ਨੇ ਜੰਗਲ ਚ ਲੁਕ ਕੇ ਜਾਨ ਬਚਾਈ। ਟਰੱਕ ਮਾਲਕਾਂ ਨੇ ਦੋਸ਼ ਲਗਾਇਆ ਕਿ ਅੱਤਵਾਦੀ ਉਨ੍ਹਾਂ ਤੋਂ ਪੈਸੇ ਮੰਗ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਸਮਾਨ ਦੀ ਢੋਆ ਢੁਆਈ ਕਰਨ ਵਾਲਿਆਂ ਨੇ ਦੱਸਿਆ ਕਿ ਦੀਮਸਾ ਨੈਸ਼ਨਲ ਲਿਬਰੇਸ਼ਨ ਆਰਮੀ ਅੱਤਵਾਦੀ ਸੰਗਠਨ ਦੀਮਾ ਹਾਸਾਓ ਜ਼ਿਲ੍ਹੇ ਤੇ ਇਸ ਨਾਲ ਲੱਗਦੇ ਇਲਾਕੇ ’ਚ ਅਗਵਾ ਤੇ ਫਿਰੌਤੀ ਵਸੂਲ ਕਰਦਾ ਹੈ। 2018 ’ਚ ਹੋਂਦ ’ਚ ਆਇਆ ਇਹ ਅੱਤਵਾਦੀ ਸੰਗਠਨ ਦੀਮਾ ਹਾਸਾਓ ਤੇ ਕਾਰਬੀ ਆਂਗਲੋਂਗ ਤੋਂ ਇਲਾਵਾ ਗੁਆਂਢੀ ਸੂਬੇ ਨਗਾਲੈਂਡ ’ਚ ਸਰਗਰਮ ਹੈ। ਪੁਲਿਸ ਨੇ ਕਿਹਾ ਕਿ ਸਾਰੇ ਟਰੱਕ ਦੀਮਾ ਹਾਸਾਓ ਦੇ ਉਮਰਾਂਗਸ਼ੁ ਤੋਂ ਕੋਲਾ ਲੈ ਕੇ ਹੋਜਾਈ ਜ਼ਿਲ੍ਹੇ ਦੇ ਲੰਕਾ ਜਾ ਰਹੇ ਸਨ। ਅੱਤਵਾਦੀਆਂ ਨੂੰ ਦਬੋਚਣ ਲਈ ਛਾਪੇਮਾਰੀ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ।

 

Comment here