ਜੰਗਲੀ ਜੀਵਾਂ ਨਾਲ ਜੀਵਨ ਬਿਤਾਉਂਦੇ ‘ਟਾਰਜ਼ਨ’ ਤੇ ‘ਮੋਗਲੀ’ ਕਿਰਦਾਰ ਕਿਸ ਨੂੰ ਭੁੱਲੇ ਨੇ, ਉਨ੍ਹਾਂ ਨੇ ਦੂਜੇ ਮਨੁੱਖਾਂ ਨੂੰ ਕਦੇ ਨਹੀਂ ਵੇਖਿਆ ਸੀ, ਪਰ ਇਹ ਸਿਰਫ ਪਾਤਰ ਨਹੀਂ ਹਨ ਕਿਉਂਕਿ ਅਸਲ ਜ਼ਿੰਦਗੀ ਵਿੱਚ ਵੀ ਇਸ ਸੰਸਾਰ ਵਿੱਚ ਇੱਕ ‘ਟਾਰਜ਼ਨ’ ਹੋਇਆ ਹੈ । ਜਿਸ ਬਾਰੇ ਲੋਕਾਂ ਨੂੰ 8 ਸਾਲ ਪਹਿਲਾਂ ਪਤਾ ਲੱਗਾ ਸੀ। 41 ਸਾਲਾਂ ਤੱਕ ਜੰਗਲਾਂ ਵਿੱਚ ਰਹਿਣ ਤੋਂ ਬਾਅਦ, ਉਸਨੂੰ ਮਨੁੱਖੀ ਸਭਿਅਤਾ ਵਿੱਚ ਲਿਆਂਦਾ ਗਿਆ ਪਰ ਅਫ਼ਸੋਸ ਕਿ ‘ਅਸਲੀ ਟਾਰਜ਼ਨ’ ਮਨੁੱਖਾਂ ਵਿੱਚ ਮਹਿਜ ਅੱਠ ਸਾਲ ਹੀ ਜਿਉਂ ਸਕਿਆ। ਹੋ ਵਾਨ ਲੈਂਗ ਨਾਂ ਦਾ ਇੱਕ ਆਦਮੀ ਵੀਅਤਨਾਮ ਦੇ ਜੰਗਲ ਵਿੱਚ ਆਪਣੇ ਪਿਤਾ ਨਾਲ ਰਹਿੰਦਾ ਸੀ। ਉਸਦੇ ਪਿਤਾ ਹੋ ਵਾਨ ਥਾਨ ਇੱਕ ਵੀਅਤਨਾਮੀ ਸਿਪਾਹੀ ਸਨ, ਜੋ ਵੀਅਤਨਾਮ ਯੁੱਧ ਦੇ ਦੌਰਾਨ ਆਪਣੇ ਛੋਟੇ ਬੱਚੇ ਦੀ ਜਾਨ ਬਚਾਉਣ ਲਈ ਜੰਗਲਾਂ ਵਿੱਚ ਲੁਕਣ ਆਏ ਸਨ। ਬੰਬ ਧਮਾਕੇ ਵਿੱਚ ਆਦਮੀ ਦੀ ਪਤਨੀ ਅਤੇ ਦੋ ਹੋਰ ਬੱਚੇ ਮਾਰੇ ਗਏ। ਉਦੋਂ ਤੋਂ ਹੀ ਪਿਤਾ ਅਤੇ ਪੁੱਤਰ ਜੰਗਲਾਂ ਵਿੱਚ ਰਹਿਣ ਲੱਗੇ। ਲੈਂਗ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਹੋਰ ਮਨੁੱਖ ਨੂੰ ਨਹੀਂ ਵੇਖਿਆ ਸੀ। ਉਸ ਨੂੰ ਮਨੁੱਖੀ ਸਭਿਅਤਾ, ਪਹਿਰਾਵੇ, ਖਾਣ -ਪੀਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਸਾਲ 2013 ਵਿੱਚ, ਲੋਕਾਂ ਨੂੰ ਦੋਵਾਂ ਬਾਰੇ ਪਤਾ ਲੱਗ ਗਿਆ ਅਤੇ ਦੋਵਾਂ ਨੂੰ ਮਨੁੱਖਾਂ ਦੇ ਵਿਚਕਾਰ ਲਿਆਂਦਾ ਗਿਆ, ਪਰ ਮੰਦਭਾਗੀ ਗੱਲ ਇਹ ਹੈ ਕਿ ਪਹਿਲਾਂ ਲੈਂਗ ਦੇ ਪਿਤਾ ਮਨੁੱਖੀ ਸਭਿਅਤਾ ਦੇ ਅਨੁਕੂਲ ਨਹੀਂ ਹੋ ਸਕੇ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਫਿਰ ਸਿਰਫ 8 ਸਾਲਾਂ ਵਿੱਚ, ਲੈਂਗ ਨੇ ਦੁਨੀਆ ਨੂੰ ਅਲਵਿਦਾ ਵੀ ਕਹਿ ਦਿੱਤਾ। ਲੈਂਗ ਜੰਗਲਾਂ ਵਿੱਚ ਬਹੁਤ ਸਿਹਤਮੰਦ ਜੀਵਨ ਬਤੀਤ ਕਰਦਾ ਸੀ। ਪਰ ਮਨੁੱਖਾਂ ਦੇ ਵਿੱਚ ਆਉਣ ਦੇ ਸਿਰਫ 8 ਸਾਲਾਂ ਵਿੱਚ, ਲੈਂਗ ਦੇ ਜਿਗਰ ਦਾ ਕੈਂਸਰ ਨਾਲ ਉਸ ਦੀ ਮੌਤ ਹੋ ਗਈ। ਇੱਥੇ ਡੋ ਕਾਸਟਵੇ ਨਾਂ ਦੀ ਇੱਕ ਕੰਪਨੀ ਹੈ, ਜੋ ਲੋਕਾਂ ਨੂੰ ਜੰਗਲਾਂ ਵਿੱਚ ਰਹਿਣ ਦੇ ਗੁਰ ਸਿਖਾਉਂਦੀ ਹੈ। ਉਸ ਕੰਪਨੀ ਦੇ ਏਲਵਾਰੋ ਸੇਰੇਜ਼ੋ ਮਨੁੱਖਾਂ ਦੇ ਵਿਚਕਾਰ ਆਉਣ ਤੋਂ ਬਾਅਦ ਲੈਂਗ ਨੂੰ ਮਿਲੇ। ਉਹਨਾਂ ਕਿਹਾ ਕਿ ਲੈਂਗ ਨੇ ਜੰਗਲ ਛਡਣ ਤੋਂ ਬਾਅਦ ਪ੍ਰੋਸੈਸਡ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦਾ ਢੰਗ ਵੀ ਜੰਗਲ ਦੇ ਮੁਕਾਬਲੇ ਬਿਲਕੁਲ ਵੱਖਰਾ ਹੋ ਗਿਆ ਸੀ। ਪਰ ਸਰੀਰ ਇਸ ਨੂੰ ਅਪਣਾਅ ਨਹੀੰ ਸਕਿਆ ਤੇ ਅਸਲ ਟਾਰਜਨ ਸਾਡੇ ਤੋਂ ਜੁਦਾ ਹੋ ਗਿਆ।
Comment here