ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਅਸਲਾ ਲਸੰਸ ਲੈਣ ਖਾਤਰ ਆਪਣੇ ਘਰ ‘ਤੇ ਕੀਤੀ ਫਾਇਰਿੰਗ

ਕਿਸਾਨ ਪਿਓ ਪੁੱਤ ਗ੍ਰਿਫਤਾਰ
ਮੋਗਾ-ਹਥਿਆਰਾਂ ਦਾ ਲਾਇਸੈਂਸ ਲੈਣ ਲਈ ਪਿੰਡ ਬੰਬੀਹਾ ‘ਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਤ੍ਰਿਲੋਚਨ ਸਿੰਘ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਮਾਮਲੇ ‘ਚ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਤ੍ਰਲੋਚਨ ਸਿੰਘ ਤੇ ਉਸ ਦੇ ਲੜਕੇ ਨੇ ਹਥਿਆਰਾਂ ਦਾ ਲਾਇਸੈਂਸ ਲੈਣ ਲਈ ਇਹ ਡਰਾਮਾ ਰਚਿਆ ਸੀ। ਅਸਲਾ ਲਾਇਸੈਂਸ ਲੈਣ ਲਈ ਪਿਓ-ਪੁੱਤ ਨੇ ਆਪਣੇ ਹੀ ਘਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਤ੍ਰਲੋਚਨ ਸਿੰਘ ਅਤੇ ਉਸ ਦੇ ਲੜਕੇ ਨੂੰ ਥਾਣਾ ਸਮਾਲਸਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਮਾਮਲਾ ਪਹਿਲਾਂ ਹੀ ਸ਼ੱਕੀ ਦੱਸਿਆ ਜਾ ਰਿਹਾ ਸੀ। ਪੁਲਿਸ ਦੀ ਸ਼ੱਕ ਦੀ ਸੂਈ ਕਿਸਾਨ ਦੇ ਪਰਿਵਾਰ ਦੁਆਲੇ ਘੁੰਮ ਰਹੀ ਸੀ। ਪੁਲਿਸ ਥਾਣਾ ਸਮਾਲਸਰ ਨੇ ਕਿਸਾਨ ਤੇ ਉਸਦੇ ਲੜਕੇ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਜਲਦੀ ਹੀ ਟੁੱਟ ਗਏ ਤੇ ਮੰਨਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਖੇਤਾਂ ਵਿਚ ਹੈ। ਉਹ ਲਾਇਸੈਂਸੀ ਹਥਿਆਰ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਖ਼ੁਦ ਫਾਇਰਿੰਗ ਕੀਤੀ। ਤ੍ਰਲੋਚਨ ਸਿੰਘ ਨੇ ਦਾਅਵਾ ਕੀਤਾ ਸੀ ਕਿ 20 ਜੂਨ ਨੂੰ ਸਵੇਰੇ 4.15 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ‘ਤੇ 10-15 ਰਾਉਂਡ ਫਾਇਰ ਕੀਤੇ ਗਏ ਸਨ। ਇਨ੍ਹਾਂ ਦੇ ਨਿਸ਼ਾਨ ਕੰਧਾਂ ‘ਤੇ ਮੌਜੂਦ ਹਨ।
ਵ੍ਹਟਸਐਪ ਕਾਲ ’ਤੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਗੱਲ ਵੀ ਪੁਲਿਸ ਨੂੰ ਮਨਜ਼ੂਰ ਨਹੀਂ ਸੀ। ਹੁਣ ਤਕ ਜਿਹੜੇ ਵੱਡੇ ਗੈਂਗਸਟਰਾਂ ਨੇ ਫਿਰੌਤੀ ਮੰਗੀ ਸੀ, ਉਹ ਜ਼ਿਆਦਾਤਰ ਕਰੋੜਪਤੀ ਲੋਕਾਂ ਤੋਂ ਮੰਗੀ ਜਾਂਦੀ ਸੀ, ਕਿਸੇ ਵੀ ਹਾਲਤ ‘ਚ 25 ਲੱਖ ਤੋਂ ਘੱਟ ਦੀ ਫਿਰੌਤੀ ਨਹੀਂ ਮੰਗੀ ਜਾਂਦੀ ਸੀ। ਤ੍ਰਲੋਚਨ ਸਿੰਘ ਇਕ ਸਾਧਾਰਨ ਕਿਸਾਨ ਹੈ, ਉਸ ਕੋਲ ਸਿਰਫ਼ 7 ਏਕੜ ਖੇਤੀ ਹੈ। ਪੁਲਿਸ ਦੇ ਸ਼ੱਕ ਦਾ ਇਹ ਵੀ ਵੱਡਾ ਕਾਰਨ ਸੀ। ਪੁਲਿਸ ਨੂੰ ਇਸ ਮਾਮਲੇ ‘ਚ ਪਹਿਲਾਂ ਹੀ ਸ਼ੱਕ ਹੋ ਗਿਆ ਸੀ। ਜਦੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਤ੍ਰਲੋਚਨ ਸਿੰਘ ਦੀ ਗੱਲ ਤੇ ਘਟਨਾ ਦੀ ਸੱਚਾਈ ਵਿਚ ਕੋਈ ਮੇਲ ਨਹੀਂ ਸੀ।

Comment here