ਪਾਕਿਸਤਾਨ-ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਵੱਲੋਂ 9 ਮਈ ਨੂੰ ਫ਼ੌਜੀ ਟਿਕਾਣਿਆਂ ਦੀ ਭੰਨ-ਤੋੜ ਅਤੇ ਅੱਗ ਲਗਾਉਣ ਤੋਂ ਬਾਅਦ ਪੀ. ਟੀ. ਆਈ. ਨੂੰ ਪਾਕਿਸਤਾਨ ਸਰਕਾਰ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮਰਾਨ ਖ਼ਾਨ ਦੇ ਕਰੀਬੀ ਤੇ ਪੀ. ਟੀ. ਆਈ. ਦੇ ਜਨਰਲ ਸਕੱਤਰ ਅਸਦ ਉਮਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਉਨ੍ਹਾਂ ਨੇ 9 ਮਈ ਨੂੰ ਹੋਈ ਹਿੰਸਾ ਨੂੰ ਲੈ ਕੇ ਵਿਰੋਧੀ ਖ਼ਿਲਾਫ਼ ਜਾਰੀ ਸਰਕਾਰ ਦੀ ਕਾਰਵਾਈ ਦਰਮਿਆਨ ਇਹ ਅਸਤੀਫ਼ਾ ਦਿੱਤਾ ਹੈ। ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਜਨਰਲ ਸਕੱਤਰ ਉਮਰ ਨੇ ਅਡਾਲੀਆ ਜੇਲ੍ਹ ਤੋਂ ਰਿਹਾਈ ਦੇ ਤੁਰੰਤ ਬਾਅਦ ਬੁੱਧਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।
ਉਮਰ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਪਾਰਟੀ ਦੀ ਅਗਵਾਈ ਕਰਨਾ ਮੇਰੇ ਲਈ ਸੰਭਵ ਨਹੀਂ ਹੈ। ਮੈਂ ਪੀ. ਟੀ. ਆਈ. ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਉਮਰ ਨੇ ਕਿਹਾ ਕਿ ਉਹ ‘ਜ਼ਬਰ ਅਧੀਨ’ ਅਸਤੀਫ਼ਾ ਨਹੀਂ ਦੇ ਰਿਹਾ ਹੈ। ਹਾਲਾਂਕਿ ਉਸਨੇ ਸਪੱਸ਼ਟ ਕੀਤਾ ਕਿ ਉਹ ਪੀ. ਟੀ. ਆਈ. ਨਹੀਂ ਛੱਡ ਰਹੇ ਹਨ, ਸਿਰਫ਼ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਉਮਰ ਨੇ ਕਿਹਾ ਕਿ ਸਭ ਤੋਂ ਖ਼ਤਰਨਾਕ ਘਟਨਾ 9 ਮਈ ਨੂੰ ਵਾਪਰੀ ਸੀ ਅਤੇ ਇਹ ਦੇਸ਼ ਦੇ ਫ਼ੌਜੀ ਟਿਕਾਣਿਆਂ ‘ਤੇ ਹਮਲਾ ਸੀ। 9 ਮਈ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ‘ਚ ਥਾਂ-ਥਾਂ ਹਿੰਸਕ ਪ੍ਰਦਰਸ਼ਨ ਕਰਨਾ ਸ਼ੁਰੂ ਹੋ ਗਿਆ ਸੀ। ਉਸ ਦੀ ਪਾਰਟੀ ਦੇ ਵਰਕਰਾਂ ਨੇ ਲਾਹੌਰ ਅਤੇ ਕਮਾਂਡਰ ਹਾਊਸ, ਮਿਆਂਵਾਲੀ ਏਅਰਬੇਸ ਅਤੇ ਫੈਸਲਾਬਾਦ ‘ਚ ਆਈ. ਐੱਸ. ਆਈ. ਭਵਨ ਸਮੇਤ ਇਕ ਦਰਜਨ ਫ਼ੌਜੀ ਅਦਾਰਿਆਂ ਦੀ ਭੰਨਤੋੜ ਕੀਤੀ ਸੀ। ਰਾਵਲਪਿੰਡੀ ਵਿਚ ਫ਼ੌਜ ਦੇ ਹੈੱਡਕੁਆਰਟਰ ‘ਤੇ ਵੀ ਭੀੜ ਨੇ ਹਮਲਾ ਕੀਤਾ ਸੀ। ਪੁਲਸ ਨੇ ਹਿੰਸਕ ਝੜਪਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਹੈ।
ਖਾਨ ਦੇ ਸਮਰਥਕਾਂ ਵੱਲੋਂ 9 ਮਈ ਨੂੰ ਫ਼ੌਜੀ ਟਿਕਾਣਿਆਂ ਦੀ ਭੰਨ-ਤੋੜ ਅਤੇ ਅੱਗ ਲਗਾਉਣ ਤੋਂ ਬਾਅਦ ਪੀ. ਟੀ. ਆਈ. ਨੂੰ ਪਾਕਿਸਤਾਨ ਸਰਕਾਰ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਸਾਬਕਾ ਮੰਤਰੀ ਅਤੇ ਇਮਰਾਨ ਖਾਨ ਦੀ ਕਰੀਬੀ ਸਹਿਯੋਗੀ ਸ਼ਿਰੀਨ ਮਜ਼ਾਰੀ ਨੇ ਪੀ. ਟੀ. ਆਈ. ਛੱਡ ਦਿੱਤੀ ਸੀ ਅਤੇ ਖ਼ਾਨ ਦੇ ਸਮਰਥਕਾਂ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਸੀ, ਜਿਨ੍ਹਾਂ ਨੇ 9 ਮਈ ਨੂੰ ਪਾਕਿਸਤਾਨ ਭਰ ਵਿੱਚ ਸੰਵੇਦਨਸ਼ੀਲ ਰੱਖਿਆ ਸਥਾਪਨਾਵਾਂ ‘ਤੇ ਹਮਲਾ ਕੀਤਾ ਸੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਝਟਕਾ ਦਿੰਦਿਆਂ ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ. ) ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
ਅਸਦ ਉਮਰ ਨੇ ਇਮਰਾਨ ਦੀ ਪਾਰਟੀ ਤੋਂ ਦਿੱਤਾ ਅਸਤੀਫ਼ਾ

Comment here