ਸਿਆਸਤਖਬਰਾਂਚਲੰਤ ਮਾਮਲੇ

ਅਸ਼ੋਕਾ ਥੰਮ੍ਹ ਦੇ ਨਵੇਂ ਸ਼ੇਰਾਂ ਬਾਰੇ ਵਿਵਾਦ

ਨਵੀਂ ਦਿੱਲੀ-ਪੀ ਐਮ ਨਰੇੰਦਰ ਮੋਦੀ ਦੇ ਸੁਪਨਈ ਨਵੇਂ ਉਸਰ ਰਹੇ ਸੰਸਦ ਭਵਨ ਚ ਅਸ਼ੋਕਾ ਥੰਮ੍ਹ ‘ਚ ਬਣੀਆਂ ਨਵੀਂਆੰ ਸ਼ੇਰ ਦੀਆਂ ਮੂਰਤੀਆਂ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੇਂ ਸੰਸਦ ਭਵਨ ‘ਚ ਅਸ਼ੋਕਾ ਥੰਮ੍ਹ ਦਾ ਉਦਘਾਟਨ ਕੀਤਾ ਸੀਵਿਰੋਧੀ ਸਿਆਸੀ ਧਿਰਾਂ ਵਲੋਂ ਦੋਸ਼ ਲਾਏ ਗਏ ਹਨ ਕਿ ਇਸ ਅਸ਼ੋਕ ਥੰਮ੍ਹ ਵਿਚਲੇ ਸ਼ੇਰ ਸਾਡੀ ਪਰੰਪਰਾ ਨਾਲ ਮੇਲ ਨਹੀਂ ਖਾਂਦੇ। ਪਹਿਲੇ ਸ਼ੇਰ ਸ਼ਾਂਤ ਸਨ, ਤੇ ਉਹਨਾਂ ਦੇ ਮੂੰਹ ਬੰਦ ਸੀ। ਪਰ ਅਸ਼ੋਕ ਥੰਮ੍ਹ ਵਿੱਚ ਨਵੇਂ ਸ਼ੇਰ ਹਮਲਾਵਰ ਹਨ। ਜਿਹਨਾਂ ਦਾ ਮੂੰਹ ਖੁੱਲਾ ਤੇ ਪੰਜੇ ਫੈਲੇ ਹੋਏ ਬਣਾਏ ਗਏ ਨੇ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ‘ਤੇ ਹੀ ਰਾਸ਼ਟਰੀ ਚਿੰਨ੍ਹ ਬਦਲਣ ਦਾ ਦੋਸ਼ ਲਾਇਆ ਹੈ। ਸੰਜੇ ਸਿੰਘ ਨੇ ਸਵਾਲ ਉਠਾਇਆ ਕਿ ਮੈਂ 130 ਕਰੋੜ ਭਾਰਤੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਰਾਸ਼ਟਰੀ ਚਿੰਨ੍ਹ ਬਦਲਣ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਬੋਲਣਾ ਚਾਹੀਦਾ ਹੈ ਜਾਂ ਨਹੀਂ। ਉਹਨਾਂ ਕਿਹਾ ਹੈ  ਕਿ ਪੁਰਾਣੇ ਅਸ਼ੋਕਾ ਪਿੱਲਰ ‘ਚ ਸ਼ੇਰ ਗੰਭੀਰ ਮੁਦਰਾ ‘ਚ ਇਕ ਜ਼ਿੰਮੇਵਾਰ ਸ਼ਾਸਕ ਦੇ ਰੂਪ ‘ਚ ਨਜ਼ਰ ਆ ਰਹੇ ਹਨ, ਜਦਕਿ ਅੱਜ ਨਵੇਂ ਭਵਨ ਦੀ ਛਤ ਤੇ ਇਹ ਇਕ ਡਰਾਮੇ ਦੀ ਤਰ੍ਹਾਂ ਦਿਖਾਈ ਦਿੰਦੇ ਹਨ।

ਰਾਸ਼ਟਰੀ ਜਨਤਾ ਦਲ ਨੇ ਕਿਹਾ ਹੈ ਕਿ ਅਸਲੀ ਅਸ਼ੋਕ ਥੰਮ੍ਹ ਦੇ ਚਾਰ ਸ਼ੇਰਾਂ ਦੇ ਚਿਹਰੇ ‘ਤੇ ਕੋਮਲਤਾ ਦਾ ਅਹਿਸਾਸ ਹੁੰਦਾ ਹੈ, ਜਦੋਂ ਕਿ ਅਜ ਬਣਾਏ ਗਏ ਸ਼ੇਰਾਂ ‘ਚ ਸਭ ਕੁਝ ਨਿਗਲਣ ਦੀ ਭਾਵਨਾ ਦਿਖਦੀ ਹੈ। ਹਰ ਪ੍ਰਤੀਕ ਮਨੁੱਖ ਦੀ ਅੰਦਰੂਨੀ ਸੋਚ ਨੂੰ ਦਰਸਾਉਂਦਾ ਹੈ।

ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸੋਸ਼ਲ ਮੀਡੀਆ ’ਤੇ ਨਵੇਂ ਅਤੇ ਪੁਰਾਣੇ ਅਸ਼ੋਕ ਸਤੰਭ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੋਇਤਰਾ ਨੇ ਟਵੀਟ ’ਚ ਲਿਖਿਆ, ‘‘ਸੱਚ ਕਹਾਂ ਤਾਂ, ਸੱਤਿਆਮੇਵ ਜਯਤੇ ਤੋਂ ਸਿੰਘਮੇਵ ਜਯਤੇ ਵਿਚ ਤਬਦੀਲੀ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਪੂਰੀ ਹੋ ਚੁੱਕੀ ਹੈ।’’

Comment here