ਅਪਰਾਧਸਿਆਸਤਖਬਰਾਂ

ਅਵਾਰਾ ਪਸ਼ੂਆਂ ਨੂੰ ਖਾਣਾ ਘਰ ‘ਚ ਖੁਆਓ, ਨਹੀਂ ਤਾਂ ਹੋਵੇਗਾ ਕੇਸ ਦਰਜ

ਨਾਗਪੁਰ-ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ ਦੀ ਖਬਰ ਸਾਹਮਣੇ ਆਈ ਹੈ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਲੈ ਕੇ ਸਾਰੇ ਪਸ਼ੂ ਪ੍ਰੇਮੀਆਂ ਨੂੰ ਚਿਤਾਵਨੀ ਦਿੱਤੀ ਹੈ। ਹਾਈ ਕੋਰਟ ਨੇ ਖ਼ਾਸ ਕਰ ਕੇ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਅਵਾਰਾ ਕੁੱਤਿਆਂ ਨੂੰ ਕਿਤੇ ਵੀ ਜਨਤਕ ਜਗ੍ਹਾ ‘ਤੇ ਖੁਆਉਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕੋਰਟ ਨੇ ਵੀਰਵਾਰ ਨੂੰ ਪੁਲਸ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਨੇ ਅਵਾਰਾ ਕੁੱਤਿਆਂ ਖਿਲਾਫ ਕਾਰਵਾਈ ‘ਚ ਰੁਕਾਵਟ ਬਣਨ ਵਾਲਿਆਂ ‘ਤੇ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੱਜ ਸੁਨੀਲ ਸ਼ੁਕਰੇ ਅਤੇ ਜੱਜ ਅਨਿਲ ਪਾਨਸਰੇ ਦੀ ਬੈਂਚ ਨੇ ਆਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਵੀ ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣਾ ਹੈ, ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਵੀ ਜਨਤਕ ਜਗ੍ਹਾ ‘ਤੇ ਇਹ ਕੰਮ ਨਾ ਕਰਨ।
ਬੰਬੇ ਹਾਈ ਕੋਰਟ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਵਾਰਾ ਕੁੱਤਿਆਂ ਲਈ ਜੇਕਰ ਤੁਹਾਨੂੰ ਜ਼ਿਆਦਾ ਹੀ ਪਿਆਰ ਹੈ ਤਾਂ ਇਨ੍ਹਾਂ ਕੁੱਤਿਆਂ ਨੂੰ ਰਸਮੀ ਰੂਪ ਨਾਲ ਗੋਦ ਲੈਣ ਅਤੇ ਨਾਗਪੁਰ ਨਗਰ ਨਿਗਮ (ਐੱਨ.ਐੱਮ.ਸੀ.) ਨਾਲ ਰਜਿਸਟਰੇਸ਼ਨ ਵੀ ਕਰਵਾਉਣ। ਇਸ ਤੋਂ ਬਾਅਦ ਹੀ ਕੁੱਤਿਆਂ ਨੂੰ ਇਸ ਤਰ੍ਹਾਂ ਦਾ ਭੋਜਨ ਅਤੇ ਦੇਖਭਾਲ ਕਰਨ ਦੀ ਇਜਾਜ਼ਤ ਹੋਵੇਗੀ। ਉੱਥੇ ਹੀ ਜੇਕਰ ਜਨਤਕ ਜਗ੍ਹਾ ਅਜਿਹਾ ਕਰਦੇ ਵੇਖੇ ਗਏ ਤਾਂ ਜੁਰਮਾਨਾ ਲਗਾਇਆ ਜਾਵੇਗਾ।”

Comment here