ਅਪਰਾਧਸਿਆਸਤਖਬਰਾਂਦੁਨੀਆ

ਅਲ-ਸ਼ਬਾਬ ਦੇ ਮੁੱਖ ਨੇਤਾ ਅਬਦੁੱਲਾਹੀ ਨਾਦਿਰ ਦਾ ਕਤਲ!

ਮੋਗਾਦਿਸ਼ੂ-ਸੋਮਾਲੀ ਰਾਸ਼ਟਰੀ ਸੈਨਾ ਅਤੇ ਅੰਤਰ-ਰਾਸ਼ਟਰੀ ਸਹਿਯੋਗੀ ਬਲਾਂ ਨੇ ਇਕ ਸੰਯੁਕਤ ਮੁਹਿੰਮ ’ਚ ਚਰਮਪੰਥੀ ਸੰਗਠਨ ਅਲ-ਸ਼ਬਾਬ ਦੇ ਨੇਤਾ ਅਬਦੁੱਲਾਹੀ ਨਾਦਿਰ ਨੂੰ ਮਾਰ ਦਿੱਤਾ ਹੈ। ਅਮਰੀਕਾ ਨੇ ਨਾਦਿਰ ’ਤੇ 30 ਲੱਖ ਡਾਲਰ ਦਾ ਇਨਾਮ ਐਲਾਨਿਆ ਸੀ। ਸੋਮਾਲੀਆ ਸਰਕਾਰ ਨੇ ਨਾਦਿਰ ਨੂੰ ਅਲ-ਸ਼ਬਾਬ ਦਾ ਇਕ ਮਹੱਤਵਪੂਰਨ ਮੈਂਬਰ ਕਰਾਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਇਕ ਸਰਕਾਰੀ ਬਿਆਨ ’ਚ ਕਿਹਾ ਹੈ ਕਿ ਮੱਧ ਜੁੱਬਾ ਖੇਤਰ ਦੇ ਹਰਮਕਾ ਪਿੰਡ ’ਚ ਨਾਦਿਰ ਨੂੰ ਮਾਰ ਦਿੱਤਾ ਗਿਆ ਹੈ। ਉਸ ਨੂੰ ਅਲ ਸ਼ਬਾਬ ਦੇ ਸਾਬਕਾ ਪ੍ਰਮੁੱਖ ਅਹਿਮਦ ਅਬਦੀ ਗੋਦਾਨੇ ਅਤੇ ਮੌਜੂਦਾ ਨੇਤਾ ਅਹਿਮਦ ਦਿਰੀਆ ਦਾ ਕਰੀਬੀ ਸਮਝਿਆ ਜਾਂਦਾ ਸੀ।

Comment here