ਯੂਐਨ ਨੇ ਜਾਰੀ ਕੀਤੀ ਰਿਪੋਰਟ
ਅਲਕਾਇਦਾ-ਯੂਐਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਲ-ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ, ਪਰ ਪ੍ਰੋਪੇਗੰਡਾ ਫੈਲਾਉਣ ਲਈ ਬਹੁਤ ਕਮਜ਼ੋਰ ਹੋ ਚੁੱਕਾ ਹੈ। ਅਸਲ ਵਿਚ ਅਮਰੀਕਾ ’ਤੇ ਹੋਏ 9/11 ਹਮਲੇ ਦੀ 20ਵੀਂ ਬਰਸੀ ’ਤੇ ਜਾਰੀ ਇਕ ਵੀਡੀਓ ’ਚ ਅਲ-ਜ਼ਵਾਹਿਰੀ ਨੂੰ ਦੇਖਿਆ ਗਿਆ ਹੈ। ਜੇਹਾਦੀ ਸਮੂਹਾਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਅਮਰੀਕਾ ’ਚ ਸਥਿਤ ਸਾਈਟ ਇੰਟੈਲੀਜੈਂਸ ਗਰੁੱਪ ਨੇ ਦੱਸਿਆ ਕਿ ਅਲ-ਜ਼ਵਾਹਿਰੀ ਨੇ ਕਈ ਮੁੱਦਿਆਂ ’ਤੇ ਗੱਲ ਕੀਤੀ। ਇਕ ਘੰਟੇ ਦੀ ਇਸ ਵੀਡੀਓ ’ਚ ਉਸ ਨੇ ਰੂਸੀ ਫ਼ੌਜੀ ਅੱਡੇ ’ਤੇ ਛਾਪੇਮਾਰੀ ਸਮੇਤ ਕਈ ਮੁੱਦਿਆਂ ’ਤੇ ਆਪਣਾ ਬਿਆਨ ਦਿੱਤਾ। ਸਾਈਟ ਦੀ ਡਾਇਰੈਕਟਰ ਰੀਤਾ ਕਾਟਜ ਨੇ ਕਿਹਾ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ਦੇ ਕਬਜ਼ੇ ਨੂੰ ਲੈ ਕੇ ਅਲ-ਜ਼ਵਾਹਿਰੀ ਕੁਝ ਨਹੀਂ ਕਿਹਾ। ਕਾਟਜ ਨੇ ਦੱਸਿਆ ਕਿ ਅਲ-ਜ਼ਵਾਹਿਰੀ ਦੀ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ। ਜਦੋਂ ਪਿਛਲੇ ਨਵੰਬਰ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ।
Comment here