ਨਵੀਂ ਦਿੱਲੀ-ਸਮਾਜਵਾਦੀ ਪਾਰਟੀ ਦੇ ਬਾਨੀ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ ਦਾ ਬੀਤੇ ਦਿਨੀਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਿਹਾਂਤ ਹੋ ਗਿਆ। 82 ਸਾਲਾ ਯਾਦਵ ਦਾ 26 ਅਗਸਤ ਤੋਂ ਮੇਦਾਂਤਾ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਨੇ ਟਵਿੱਟਰ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਸਭ ਦੇ ਨੇਤਾ ਜੀ ਨਹੀਂ ਰਹੇ। ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁਲਾਇਮ ਸਿੰਘ ਯਾਦਵ ਦੇ ਬੇਟੇ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਭਰਾ ਸ਼ਿਵਪਾਲ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ, ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ,ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਕਈ ਸ਼ਖਸੀਅਤਾਂ ਨੇ ਦੁੱਖ ਪ੍ਰਗਟ ਕੀਤਾ ਹੈ।
ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ’ਵਿਚ ਤਿੰਨ ਦਿਨਾਂ ਦੇ ਰਾਜਸੀ ਸ਼ੋਕ ਦਾ ਐਲਾਨ ਕੀਤਾ ਜਦਕਿ ਬਿਹਾਰ ਵਿਚ ਇਕ ਦਿਨ ਦੇ ਸ਼ੋਕ ਦਾ ਐਲਾਨ ਕੀਤਾ।
ਮੁਲਾਇਮ ਸਿੰਘ ਯਾਦਵ ਪੰਜ ਤੱਤਾਂ ’ਚ ਵਿਲੀਨ
ਇੱਥੇ ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੁਲਾਇਮ ਸਿੰਘ ਯਾਦਵ ਨੂੰ ਛਾਤੀ ‘ਚ ਇਨਫੈਕਸ਼ਨ, ਯੂਰਿਨ ਇਨਫੈਕਸ਼ਨ ਅਤੇ ਸਾਹ ਲੈਣ ‘ਚ ਤਕਲੀਫ ਕਾਰਨ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮੁਲਾਇਮ ਸਿੰਘ ਯਾਦਵ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸਵੇਰੇ 8:16 ‘ਤੇ ਆਖਰੀ ਸਾਹ ਲਿਆ। ਮੌਤ ਦੀ ਪੁਸ਼ਟੀ ਕਰਦੇ ਹੋਏ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, ‘‘ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਸਾਰਿਆਂ ਦੇ ਨੇਤਾ ਨਹੀਂ ਰਹੇ।’’
ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮ¨, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਸੰਸਦ ਮੈਂਬਰ ਰਾਹüਲ ਗਾਂਧੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸੀ ਆਗ¨ ਪ੍ਰਿਅੰਕਾ ਗਾਂਧੀ, ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ,ਪੰਜਾਬ ਵਿਧਾਨ ਸਭਾ ਦੇ ਸਪੀਕਰ ਕüਲਤਾਰ ਸਿੰਘ ਸੰਧਵਾਂ ਸਮੇਤ ਕਈ ਸ਼ਖਸੀਅਤਾਂ ਨੇ ਦੁੱਖ ਪ੍ਰਗਟ ਕੀਤਾ ਹੈ।
ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ‘ਚ ਤਿੰਨ ਦਿਨਾਂ ਦੇ ਰਾਜਸੀ ਸ਼ੋਕ ਦਾ ਐਲਾਨ ਕੀਤਾ ਜਦਕਿ ਬਿਹਾਰ ‘ਚ ਇਕ ਦਿਨ ਦੇ ਸ਼ੋਕ ਦਾ ਐਲਾਨ ਕੀਤਾ।
ਮੁਲਾਇਮ ਸਿੰਘ ਯਾਦਵ ਦਾ ਸਿਆਸੀ ਸਫ਼ਰ
ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫਈ ਪਿੰਡ ਵਿੱਚ ਮੂਰਤੀ ਦੇਵੀ ਅਤੇ ਸ਼ੂਗਰ ਸਿੰਘ ਯਾਦਵ ਦੇ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਹ ਰਤਨ ਸਿੰਘ ਯਾਦਵ ਤੋਂ ਛੋਟਾ ਸੀ ਅਤੇ ਆਪਣੇ ਪੰਜ ਭੈਣ-ਭਰਾਵਾਂ ਵਿੱਚੋਂ ਅਭੈਰਾਮ ਸਿੰਘ ਯਾਦਵ, ਸ਼ਿਵਪਾਲ ਸਿੰਘ ਯਾਦਵ, ਰਾਜਪਾਲ ਸਿੰਘ ਅਤੇ ਕਮਲਾ ਦੇਵੀ ਤੋਂ ਵੱਡਾ ਸੀ। ਪ੍ਰੋਫੈਸਰ ਰਾਮਗੋਪਾਲ ਯਾਦਵ ਉਨ੍ਹਾਂ ਦੇ ਚਚੇਰੇ ਭਰਾ ਹਨ। ਪਿਤਾ ਸ਼ੂਗਰ ਸਿੰਘ ਉਸ ਨੂੰ ਪਹਿਲਵਾਨ ਬਣਾਉਣਾ ਚਾਹੁੰਦੇ ਸਨ। ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਵਿੱਚ ਕਰਵਾਏ ਕੁਸ਼ਤੀ ਮੁਕਾਬਲੇ ਵਿੱਚ ਆਪਣੇ ਸਿਆਸੀ ਗੁਰੂ ਚੌਧਰੀ ਨੱਥੂ ਸਿੰਘ ਤੋਂ ਪ੍ਰਭਾਵਿਤ ਹੋ ਕੇ ਨੱਥੂ ਸਿੰਘ ਦੇ ਰਵਾਇਤੀ ਵਿਧਾਨ ਸਭਾ ਹਲਕੇ ਜਸਵੰਤ ਨਗਰ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਮੁਲਾਇਮ ਸਿੰਘ ਯਾਦਵ ਨੂੰ ਆਗਰਾ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ (ਐਮਏ) ਅਤੇ ਬੀਟੀ ਕਰਨ ਤੋਂ ਬਾਅਦ ਇੰਟਰ ਕਾਲਜ ਵਿੱਚ ਬੁਲਾਰਾ ਨਿਯੁਕਤ ਕੀਤਾ ਗਿਆ ਸੀ। ਸਰਗਰਮ ਰਾਜਨੀਤੀ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹ 1982-1985 ਤੱਕ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। ਲੋਹੀਆ ਅੰਦੋਲਨ ਵਿੱਚ ਸਰਗਰਮ ਹਿੱਸਾ ਲੈਣ ਵਾਲੇ ਮੁਲਾਇਮ ਸਿੰਘ ਯਾਦਵ ਨੇ 4 ਅਕਤੂਬਰ 1992 ਨੂੰ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ। ਉਸ ਨੂੰ ਸਿਆਸੀ ਖੇਤਰ ਦਾ ਨਿਪੁੰਨ ਪਹਿਲਵਾਨ ਕਿਹਾ ਜਾਂਦਾ ਸੀ। ਜਿੰਨਾ ਚਿਰ ਉਹ ਸਰਗਰਮ ਰਾਜਨੀਤੀ ਵਿੱਚ ਰਿਹਾ, ਉਹ ਆਪਣੇ ਵਿਰੋਧੀਆਂ ਨੂੰ ਪਛਾੜਨ ਵਿੱਚ ਮਾਹਰ ਸੀ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਤਿੰਨ ਵਾਰ ਕਮਾਨ ਸੰਭਾਲੀ। ਉਹ ਦੇਸ਼ ਦੇ ਰੱਖਿਆ ਮੰਤਰੀ ਵੀ ਰਹੇ। ਉਹ 8 ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਰਹੇ।
ਸਾਲ 2019 ‘ਚ ਲੋਕ ਸਭਾ ਚੋਣਾਂ ਦੌਰਾਨ ਮੁਲਾਇਮ ਸਿੰਘ ਯਾਦਵ ਵੱਲੋਂ ਦਾਇਰ ਹਲਫਨਾਮੇ ‘ਚ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੀ ਜਾਇਦਾਦ ਕਰੀਬ 16.5 ਕਰੋੜ ਰੁਪਏ ਸੀ। ਇਸ ਹਲਫਨਾਮੇ ਦੇ ਮੁਤਾਬਕ ਉਦੋਂ ਮੁਲਾਇਮ ਸਿੰਘ ਯਾਦਵ ਦੀ ਜਾਇਦਾਦ 16,52,44,300 ਰੁਪਏ ਸੀ। ਇਸ ਅਚੱਲ ਜਾਇਦਾਦ ਦੇ ਨਾਲ ਹੀ ਉਹਨਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਸਾਧਨਾ ਯਾਦਵ ਦੀ ਸਾਲਾਨਾ ਆਮਦਨ 32.02 ਲੱਖ ਰੁਪਏ ਹੈ।
ਸਿਆਸਤਦਾਨਾਂ ਵਲੋਂ ਸ਼ਰਧਾਂਜਲੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਮਾਜਵਾਦੀ ਪਾਰਟੀ (ਸਪਾ) ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਨੂੰ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਦਸਦਿਆਂ ਕਿਹਾ ਕਿ ਸਾਧਾਰਨ ਪਰਿਵਾਰ ਤੋਂ ਆਏ ਮੁਲਾਇਮ ਸਿੰਘ ਯਾਦਵ ਦੀਆਂ ਉਪਲਬਧੀਆਂ ਬੇਮਿਸਾਲ ਸਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ‘ਧਰਤੀ ਪੁੱਤਰ’ ਦਸਦਿਆਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘‘ਜਦੋਂ ਅਸੀਂ ਆਪਣੇ-ਆਪਣੇ ਸੂਬਿਆਂ (ਗੁਜਰਾਤ ਅਤੇ ਉੱਤਰ ਪ੍ਰਦੇਸ਼) ਦੇ ਮੁੱਖ ਮੰਤਰੀ ਸੀ, ਤਾਂ ਉਨ੍ਹਾਂ ਨਾਲ ਕਈ ਵਾਰ ਗੱਲਬਾਤ ਦਾ ਮੌਕਾ ਮਿਲਿਆ। ਦੋਸਤੀ ਹਮੇਸ਼ਾ ਬਣੀ ਰਹੀ ਅਤੇ ਮੈਂ ਹਮੇਸ਼ਾ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਲਈ ਉਤਸੁਕ ਰਹਿੰਦਾ ਸੀ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਪਰਿਵਾਰ ਅਤੇ ਉਨ੍ਹਾਂ ਦੇ ਲੱਖਾਂ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ।’’
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੋਕ ਸੰਦੇਸ਼ ‘ਚ ਯਾਦਵ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਮਾਜਵਾਦੀ ਵਿਚਾਰਾਂ ਦੀ ਇਕ ਬੁਲੰਦ ਅਵਾਜ਼ ਅੱਜ ਖਾਮੋਸ਼ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਮੁਲਾਇਮ ਸਿੰਘ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਕਦਰਾਂ ਦੀ ਰਾਖੀ ਲਈ ਜਦੋਂ ਵੀ ਲੋੜ ਪਈ, ਉਨ੍ਹਾਂ ਦਾ ਸਾਥ ਹਮੇਸ਼ਾ ਕਾਂਗਰਸ ਨੂੰ ਮਿਲਿਆ।
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਯਾਦਵ ਨੂੰ ਜ਼ਮੀਨੀ ਸਿਆਸਤ ਨਾਲ ਜੁੜੇ ਸੱਚੇ ਨੇਤਾ ਕਰਾਰ ਦਿੰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯਾਦਵ ਦੇ ਦਿਹਾਂਤ ਨੂੰ ਭਾਰਤੀ ਸਿਆਸਤ ਦੇ ਇਕ ਯੁੱਗ ਦਾ ਅੰਤ ਦਸਦਿਆਂ ਕਿਹਾ ਕਿ ਐਮਰਜੈਂਸੀ ਦੌਰਾਨ ਉਨ੍ਹਾਂ ਨੇ ਲੋਕਤੰਤਰ ਲਈ ਜੋ ਬੁਲੰਦ ਅਵਾਜ਼ ਉਠਾਈ। ਉਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ, ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀ ਦੁੱਖ ਪ੍ਰਗਟ ਕੀਤਾ ਹੈ।
ਆਰ. ਜੇ. ਡੀ. ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲ ਪ੍ਰਸਾਦ ਯਾਦਵ ਨੇ ਮੁਲਾਇਮ ਸਿੰਘ ਨੂੰ ਸਮਾਜਵਾਦੀ ਬਾਬਾ ਬੋਹੜ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸਿਆਸਤ ‘ਚ ਪਛੜੇ ਤਬਕਿਆਂ ਨੂੰ ਅਗਲੇਰੀ ਕਤਾਰ ‘ਚ ਲਿਆਉਣ ਦੇ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਨੂੰ ਚਿੱਠੀ ਲਿੱਖੀ। ਡਾ. ਸਿੰਘ ਨੇ ਮੁਲਾਇਮ ਸਿੰਘ ਨੂੰ ਯਾਦ ਕਰਦਿਆਂ ਲਿਖਿਆ ਕਿ ਉਹ ਉੱਚ ਸਨਮਾਨ ਦੇ ਨੇਤਾ ਸਨ, ਜਿਨ੍ਹਾਂ ਦਾ ਹਰ ਕੋਈ ਆਦਰ ਕਰਦਾ ਸੀ। ਉਨ੍ਹਾਂ ਪਰਮਾਤਮਾ ਅੱਗੇ ਅਖਿਲੇਸ਼ ਅਤੇ ਹੋਰ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ ਦੀ ਪ੍ਰਾਥਨਾ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਂਝੇ ਤੌਰ ’ਤੇ ਮੁਲਾਇਮ ਸਿੰਘ ਯਾਦਵ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਯਾਦਵ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ, ਜਿਨ੍ਹਾਂ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨਾਂ ਕਿਹਾ ਕਿ ਯਾਦਵ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਆਪਣਾ ਸਮੁੱਚਾ ਜੀਵਨ ਲਾਇਆ ਅਤੇ ਭਰਤ ਦੀ ਰਾਜਨੀਤੀ ’ਤੇ ਇੱਕ ਵੱਖਰੀ ਛਾਪ ਛੱਡੀ। ਸੰਧਵਾਂ ਨੇ ਯਾਦਵ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੇਤਰੀ ਅਤੇ ਰਾਸ਼ਟਰੀ ਰਾਜਨੀਤੀ ‘ਚ ਇਕ ਮਹਾਨ ਸਿਆਸਤਦਾਨ ਸਨ। ਸਿਆਸੀ ਅਤੇ ਸਮਾਜਿਕ ਖੇਤਰ ਵਿਚ ਉਨ੍ਹਾਂ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ।
8 ਸਾਲ ਮੁੱਖ ਮੰਤਰੀ, 2 ਸਾਲ ਰੱਖਿਆ ਮੰਤਰੀ, 21 ਸਾਲ ਸੰਸਦ ਮੈਂਬਰ ਅਤੇ 25 ਸਾਲ ਵਿਧਾਇਕ ਰਹੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ 82 ਸਾਲ ਦੀ ਉਮਰ ’ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜ਼ਮੀਨੀ ਸਿਆਸਤ ਨਾਲ ਜੁੜੇ ਮੁਲਾਇਮ ਸਿੰਘ ਦਾ ਜਨਮ 22 ਨਵੰਬਰ, 1939 ਨੂੰ ਉੱਤਰ ਪ੍ਰਦੇਸ਼ ਦੇ ਸੈਫਈ ਵਿਚ ਹੋਇਆ। 55 ਸਾਲ ਦੀ ਸਿਆਸਤ ਹੰਢਾਉਣ ਵਾਲੇ ਯਾਦਵ ਸਿਰਫ਼ ਸਿਆਸਤਦਾਨ ਹੀ ਨਹੀਂ, ਸਗੋਂ ਉਸ ਤੋਂ ਪਹਿਲਾਂ ਕੁਸ਼ਤੀ ਲੜਦੇ ਸਨ ਅਤੇ ਕੁਝ ਸਮੇਂ ਲਈ ਇਕ ਕਾਲਜ ਵਿਚ ਅਧਿਆਪਕ ਵੀ ਰਹੇ। ਕਿਸਾਨ ਪਰਿਵਾਰ ’ਚ ਪੈਦਾ ਹੋਏ ਯਾਦਵ ਪੜ੍ਹਾਈ ਦੇ ਸਮੇਂ ’ਚ ਪਹਿਲਵਾਨੀ ਦਾ ਸ਼ੌਕ ਰੱਖਦੇ ਸੀ। 1954 ’ਚ ਸਿਰਫ਼ 15 ਸਾਲ ਦੀ ਉਮਰ ’ਚ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਦੇ ਸੱਦੇ ’ਤੇ ਉਹ ਨਹਿਰ ਰੇਟ ਅੰਦੋਲਨ ’ਚ ਪਹਿਲੀ ਵਾਰ ਜੇਲ੍ਹ ਗਏ। ਆਗਰਾ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ’ਚ ਡਿਗਰੀ ਲੈਣ ਤੋਂ ਬਾਅਦ ਉਹ ਇੰਟਰ ਕਾਲਜ ’ਚ ਅਧਿਆਪਕ ਬਣੇ। ਪਰ ਰਸਮੀ ਤੌਰ ’ਤੇ ਉਨ੍ਹਾਂ 1967 ਵਿਚ ਸਿਆਸਤ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਅਤੇ ਜਸਵੰਤ ਨਗਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਉਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਮਾਜਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਅਤੇ ਸਮਾਜਵਾਦੀ ਪਾਰਟੀ ਦੇ ਮੋਢੀ ਮੁਲਾਇਮ ਸਿੰਘ ਯਾਦਵ ਇਸ ਤੋਂ ਪਹਿਲਾਂ ਤਿੰਨ ਪਾਰਟੀਆਂ ਨਾਲ ਜੁੜ ਚੁੱਕੇ ਸਨ। ਉਨ੍ਹਾਂ ਦੀ ਪਹਿਲੀ ਪਾਰਟੀ ਸੰਯੁਕਤ ਸੋਸ਼ਲਿਸਟ ਪਾਰਟੀ ਸੀ। ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਭਾਰਤੀ ਕ੍ਰਾਂਤੀ ਦੂਜੀ ਪਾਰਟੀ ਸੀ, ਜਿਸ ਵਿਚ ਉਹ 1968 ’ਚ ਸ਼ਾਮਿਲ ਹੋਏ ਸਨ। ਚਰਨ ਸਿੰਘ ਦੀ ਪਾਰਟੀ ਦੇ ਨਾਲ ਜਦੋਂ ਸੰਯੁਕਤ ਸੋਸ਼ਲਿਸਟ ਪਾਰਟੀ ਦਾ ਰਲੇਵਾਂ ਹੋਇਆ ਤਾਂ ਇਹ ਉਨ੍ਹਾਂ ਦੀ ਤੀਜੀ ਸਿਆਸੀ ਪਾਰਟੀ ਸੀ। 28 ਸਾਲ ਦੀ ਉਮਰ ’ਚ ਵਿਧਾਇਕ ਬਣਨ ਵਾਲੇ ਮੁਲਾਇਮ ਸਿੰਘ ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ। ਪਰ ਉਨ੍ਹਾਂ ਦੇ ਜਾਣ ਦੇ ਸਮੇਂ ਉਨ੍ਹਾਂ ਦਾ ਤਕਰੀਬਨ ਪੂਰਾ ਪਰਿਵਾਰ ਸਿਆਸਤ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਉਨ੍ਹਾਂ ਦੇ ਭਰਾ ਸ਼ਿਵ ਪਾਲ ਯਾਦਵ, ਉਨ੍ਹਾਂ ਦੇ ਬੇਟੇ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀਆਂ ਦੋਵੇਂ ਨੂੰਹਾਂ ਡਿੰਪਲ ਯਾਦਵ ਅਤੇ ਅਪਰਣਾ ਯਾਦਵ ਸਿਆਸਤ ’ਚ ਚੰਗਾ ਮੁਕਾਮ ਰੱਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਅਤੇ ਹੋਰ ਤਕਰੀਬਨ 25 ਰਿਸ਼ਤੇਦਾਰ ਵੀ ਸੂਬਾਈ ਸਿਆਸਤ ’ਚ ਕਾਫੀ ਸਰਗਰਮ ਹਨ। ਮੁਲਾਇਮ ਸਿੰਘ 1967 ਤੋਂ ਲੈ ਕੇ 1996 ਤੱਕ 8 ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ। 1982 ਤੋਂ 87 ਤੱਕ ਵਿਧਾਨ ਪਰਿਸ਼ਦ ਦੇ ਵੀ ਮੈਂਬਰ ਰਹੇ। 1996 ’ਚ ਉਨ੍ਹਾਂ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਹ 7 ਵਾਰ ਹੋਰ ਲੋਕਸਭਾ ਪਹੁੰਚੇ। ਦਿਹਾਂਤ ਦੇ ਸਮੇਂ ਵੀ ਉਹ ਲੋਕ ਸਭਾ ਮੈਂਬਰ ਸਨ। 1989 ’ਚ ਉੱਤਰ ਪ੍ਰਦੇਸ਼ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ 1993-95 ਵਿਚ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। 2003 ’ਚ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਚਾਰ ਸਾਲ ਅਹੁਦੇ ’ਤੇ ਰਹੇ। 1996 ’ਚ ਦੇਵਗੌੜਾ ਸਰਕਾਰ ’ਚ ਉਹ ਰੱਖਿਆ ਮੰਤਰੀ ਵੀ ਬਣੇ। ਮੁਲਾਇਮ ਸਿੰਘ ਯਾਦਵ ਨੇ 2017 ਵਿਚ ਆਪਣੇ ਵੱਡੇ ਬੇਟੇ ਅਖਿਲੇਸ਼ ਯਾਦਵ ਨੂੰ ਸਮਾਜਵਾਦੀ ਪਾਰਟੀ ਦੀ ਵਾਗਡੋਰ ਸੌਂਪ ਦੇ ਦਿੱਤੀ ਸੀ।


Comment here