ਸਿਆਸਤਖਬਰਾਂ

ਅਰੁਣਾਚਲ ਪ੍ਰਦੇਸ਼ ‘ਚ 7 ਜਵਾਨ ਬਰਫ ਦੇ ਤੋਦੇ ‘ਚ ਫਸੇ

ਨਵੀਂ ਦਿੱਲੀ:  ਫੌਜ ਨੂੰ ਲੈ ਕੇ ਖਬਰਾਂ ਅਕਸਰ ਆਪਾਂ ਨੂੰ ਸੁਨਣ ਮਿਲਦੀਆਂ ਹੀ ਰਹਿੰਦੀਆਂ ਹਨ। ਇਸ ਵਾਰ ਖਬਰ ਅਰੁਣਾਚਲ ਪ੍ਰਦੇਸ਼ ‘ਚ ਸਰਹੱਦੀ ਖੇਤਰ ਤੋਂ ਹੈ, ਜਿਥੇ ਗਸ਼ਤ ਕਰਦੇ ਸਮੇਂ ਫੌਜ ਦੇ ਜਵਾਨ ਬਰਫ ਦੇ ਤੋਦੇ ‘ਚ ਫਸ ਗਏ। ਹਨ। ਫੌਜ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਸੂਬੇ ਦੇ ਕਾਮੇਂਗ ਸੈਕਟਰ ‘ਚ ਉੱਚਾਈ ਵਾਲੇ ਇਲਾਕੇ ‘ਚ ਵਾਪਰੀ ਜਦੋਂ ਜਵਾਨ ਸਰਹੱਦੀ ਖੇਤਰ ‘ਚ ਗਸ਼ਤ ਕਰ ਰਹੇ ਸਨ ਕਿ ਅਚਾਨਕ ਬਰਫ ਦੇ ਤੋਦੇ ‘ਚ ਫਸ ਗਏ। ਉਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ ਅਤੇ ਇਸ ਲਈ ਬਾਹਰੋਂ ਵਿਸ਼ੇਸ਼ ਟੀਮਾਂ ਵੀ ਮੰਗਵਾਈਆਂ ਗਈਆਂ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਫੌਜ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਵਾਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੌਜ ਦੇ ਅਨੁਸਾਰ ਇਲਾਕੇ ‘ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਹੁਤ ਖਰਾਬ ਹੈ। ਭਾਰੀ ਬਰਫਬਾਰੀ ਹੋ ਰਹੀ ਹੈ। ਭਾਰਤੀ ਫੌਜ ਦੀ ਪੂਰਬੀ ਕਮਾਂਡ ਖੇਤਰ ਵਿਚ 1,346 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ  ਦੇ ਨਾਲ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਦੀ ਹੈ। ਇਸ ਵਿਚ ਸਿੱਕਮ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਦੇ ਖੇਤਰ ਵੀ ਸ਼ਾਮਲ ਹਨ। ਸਿੱਕਮ ਵਿਚ 33 ਕੋਰ, ਕਾਮੇਂਗ ਸੈਕਟਰ ਵਿਚ ਚੌਥੀ ਕੋਰ ਅਤੇ ਬਾਕੀ ਅਰੁਣਾਚਲ ਪ੍ਰਦੇਸ਼ ਵਿਚ ਤੀਜੀ ਕੋਰ ਸੁਰੱਖਿਆ ਲਈ ਜ਼ਿੰਮੇਵਾਰ ਹੈ। ਦੱਸਣਯੋਗ ਹੈ ਕਿ ਇਹ ਇਲਾਕਾ ਚੀਨ ਦੀ ਸਰਹੱਦ ਦੇ ਨੇੜੇ ਹੈ। ਇਨ੍ਹਾਂ ਸਿਪਾਹੀਆਂ ਨੂੰ ਬਚਾਇਆ ਜਾਣਾ ਬਾਕੀ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਹਰਸ਼ਵਰਧਨ ਪਾਂਡੇ ਨੇ ਦੱਸਿਆ ਕਿ ਟੀਮ ਹਿਮਾਲਿਆ ਦੇ ਉੱਚੇ ਕਾਮੇਂਗ ਖੇਤਰ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਇਹ ਘਟਨਾ ਵਾਪਰੀ। ਰਿਪੋਰਟ ਮੁਤਾਬਕ ਸਰਹੱਦ ‘ਤੇ ਚੀਨ ਨਾਲ ਚੱਲ ਰਹੇ ਅੜਿੱਕੇ ਤੋਂ ਬਾਅਦ ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਗਸ਼ਤ ਤੇਜ਼ ਕਰਨ ਦੇ ਨਾਲ-ਨਾਲ ਸੜਕਾਂ ਅਤੇ ਸੁਰੰਗਾਂ ਦੇ ਨਿਰਮਾਣ ਦਾ ਕੰਮ ਵੀ ਤੇਜ਼ ਕਰ ਦਿੱਤਾ ਹੈ।

Comment here