ਬੀਜਿੰਗ-ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਮੁੰਡਾ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਬਾਰੇ ਭਾਰਤ ਨੇ ਖਦਸ਼ਾ ਜਤਾਇਆ ਕਿ ਉਸ ਨੂੰ ਚੀਨ ਦੇ ਫੌਜੀਆਂ ਨੇ ਅਗਵਾ ਕਰ ਲਿਆ, ਇਸ ਬਾਰੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਸ ਨੂੰ ਉਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ) ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਦੇ ਇਕ ਨਾਬਾਲਗ ਮੁੰਡੇ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਹੈ। ਚੀਨ ਨੇ ਕਿਹਾ ਕਿ ਪੀ. ਐੱਲ. ਏ. ਸਰਹੱਦਾਂ ਨੂੰ ਕੰਟਰੋਲ ਕਰਦਾ ਹੈ ਅਤੇ ਨਾਜਾਇਜ਼ ਪ੍ਰਵੇਸ਼ ਅਤੇ ਨਿਕਾਸ ਗਤੀਵਿਧੀਆਂ ’ਤੇ ਨਕੇਲ ਕੱਸਦਾ ਹੈ। ਅਰੁਣਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਤਾਪਿਰ ਗਾਓ ਨੇ ਬੀਤੇ ਦਿਨੀਂ ਦੋਸ਼ ਲਾਇਆ ਸੀ ਕਿ ਪੀ. ਐੱਲ. ਏ. ਨੇ ਸੂਬੇ ’ਚ ਭਾਰਤੀ ਖੇਤਰ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਇਕ ਨਾਬਾਲਗ ਨੂੰ ਅਗਵਾ ਕਰ ਲਿਆ ਹੈ। ਗਾਓ ਨੇ ਕਿਹਾ ਸੀ ਕਿ ਅਗਵਾ ਕੀਤੇ ਗਏ ਮੁੰਡੇ ਦੀ ਪਛਾਣ ਮਿਰਾਮ ਤਰੋਨ ਦੇ ਰੂਪ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਚੀਨੀ ਫ਼ੌਜ ਨੇ ਸਿਯੁੰਗਲਾ ਖੇਤਰ ਦੇ ਲੁੰਗਤਾ ਜ਼ੋਰ ਇਲਾਕੇ ਤੋਂ ਨਾਬਾਲਗ ਨੂੰ ਅਗਵਾ ਕੀਤਾ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਪੀ. ਐੱਲ. ਏ. ਤੋਂ ਬਚ ਕੇ ਭੱਜਣ ’ਚ ਕਾਮਯਾਬ ਰਹੇ ਮਿਰਾਮ ਤਰੋਨ ਦੇ ਅਗਵਾ ਦੇ ਦੋਸ਼ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਪੁੱਛੇ ਜਾਣ ’ਤੇ ਇਥੇ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਮੈਨੂੰ ਸਥਿਤੀ ਦੀ ਜਾਣਕਾਰੀ ਨਹੀਂ ਹੈ। ਚੀਨੀ ਵਿਦੇਸ਼ ਮੰਤਰਾਲਾ ਦੀ ਪ੍ਰਤੀਕਿਰਿਆ ਉਦੋਂ ਆਈ ਜਦੋਂ ਭਾਰਤੀ ਫ਼ੌਜ ਨੇ ਪੀ. ਐੱਲ. ਏ. ਤੋਂ ਲਾਪਤਾ ਨਾਬਾਲਗ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਮੁਤਾਬਕ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ। ਸੂਤਰਾਂ ਨੇ ਦੱਸਿਆ ਕਿ ਜਦੋਂ ਭਾਰਤੀ ਫ਼ੌਜ ਨੂੰ ਤਰੋਨ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਹੌਟਲਾਈਨ ਦੇ ਸਥਾਪਤ ਤੰਤਰ ਦੇ ਮੱਧ ਨਾਲ ਤੁਰੰਤ ਪੀ. ਐੱਲ. ਏ. ਨਾਲ ਸੰਪਰਕ ਕੀਤਾ। ਇਸ ਦੌਰਾਨ ਦੱਸਿਆ ਕਿ ਇਕ ਵਿਅਕਤੀ, ਜੋ ਜੜੀ-ਬੂਟੀਆਂ ਇਕੱਠੀ ਕਰ ਰਿਹਾ ਸੀ, ਆਪਣਾ ਰਸਤਾ ਭਟਕ ਗਿਆ ਸੀ ਅਤੇ ਉਸ ਨੂੰ ਲੱਭਿਆ ਨਹੀਂ ਜਾ ਸਕਦਾ। ਅਰੁਣਾਚਲ ਪ੍ਰਦੇਸ਼ ਵਿੱਚ ਇਹ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਤੇ ਦਹਿਸ਼ਤ ਦਾ ਮਹੌਲ ਹੈ।
Comment here