ਬਾਕੂ-ਅਰਮੀਨੀਆ ਦੀ ਸਰਕਾਰੀ ਸਮਾਚਾਰ ਏਜੰਸੀ ਆਰਮੇਨਪ੍ਰੈਸ ਨੇ ਸਥਾਨਕ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨਾਗੋਰਨੋ-ਕਾਰਾਬਾਖ ਖੇਤਰ ਵਿਚ ਤੇਲ ਡਿਪੂ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ ਸਿਰਫ 21 ਪੀੜਤਾਂ ਦੀ ਪਛਾਣ ਹੋ ਸਕੀ ਹੈ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਧਮਾਕੇ ਤੋਂ ਬਾਅਦ ਕਰੀਬ 300 ਲੋਕ ਜ਼ਖ਼ਮੀ ਹੋਏ ਹਨ, ਜਦਕਿ 105 ਲੋਕ ਅਜੇ ਵੀ ਲਾਪਤਾ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਾਗੋਰਨੋ-ਕਾਰਾਬਾਖ ਦੇ ਪਹਾੜੀ ਖੇਤਰ ‘ਚ ਇਕ ਤੇਲ ਡਿਪੂ ‘ਚ ਧਮਾਕਾ ਹੋਇਆ ਸੀ। ਇਸ ਖੇਤਰ ‘ਤੇ ਤਿੰਨ ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਅਜ਼ਰਬਾਈਜਾਨ ਦੀ ਫੌਜ ਵੱਲੋਂ ਪਿਛਲੇ ਹਫਤੇ ਮੁਹਿੰਮ ਸ਼ੁਰੂ ਕਰਕੇ ਇਲਾਕੇ ‘ਤੇ ਪੂਰੀ ਤਰ੍ਹਾਂ ਦਾਅਵਾ ਕਰਨ ਤੋਂ ਬਾਅਦ ਹਜ਼ਾਰਾਂ ਨਾਗੋਰਨੋ-ਕਾਰਾਬਾਖ ਵਾਸੀ ਅਰਮੀਨੀਆ ਵੱਲ ਰੁਖ ਕਰ ਰਹੇ ਹਨ।
Comment here