ਸਿਆਸਤਖਬਰਾਂ

ਅਰਬ ਦੇਸ਼ਾਂ ਨਾਲ ਵਪਾਰ ਕਰਨ ਲਈ ਪਾਕਿ ਸਰਹੱਦ ਤੁਰੰਤ ਖੋਲੇ-ਲੱਖੋਵਾਲ

ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਅਜਮੇਰ ਸਿੰਘ ਲੱਖੋਵਾਲ  ਨੇ ਕਿਹਾ ਕਿ ਅਰਬ ਦੇਸ਼ਾਂ ਨਾਲ ਵਪਾਰ ਕਰਨ ਲਈ ਕੇਂਦਰ ਸਰਕਾਰ ਪਾਕਿਸਤਾਨ ਸਰਹੱਦ ਨੂੰ ਤੁਰੰਤ ਖੋਲ੍ਹੇ ਜਿਸ ਨਾਲ ਚੜ੍ਹਦੇ ਪੰਜਾਬ ਤੋਂ ਫਲ, ਸਬਜ਼ੀਆਂ ਅਤੇ ਹੋਰ ਅਨਾਜ ਅਰਬ ਦੇਸ਼ਾਂ ਨੂੰ ਭੇਜਿਆ ਜਾ ਸਕੇ । ਉਨ੍ਹਾਂ ਕਿਹਾ ਕਿ ਸਰਹੱਦ ਖੁੱਲਣ ਨਾਲ ਭਾਰਤ ਦੇ ਹੋਰ ਰਾਜਾਂ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਅਰਬ ਦੇਸ਼ਾਂ ਦੇ ਲੋਕਾਂ ਨੂੰ ਵੀ ਫਲ਼, ਸਬਜ਼ੀਆਂ ਤੇ ਹੋਰ ਅਨਾਜ ਸਸਤੇ ਭਾਅ ‘ਵਿਚ ਮਿਲ ਸਕਣਗੇ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕਣਕ 8500 ਰੁਪਏ ਪ੍ਰਤੀ ਕੁਇੰਟਲ ਤੇ ਅਫ਼ਗਾਨਿਸਤਾਨ ‘ਵਿਚ 5100 ਰੁਪਏ ਪ੍ਰਤੀ ਕੁਇੰਟਲ ਹੈ ।

Comment here