ਅਪਰਾਧਖਬਰਾਂ

ਅਯੁੱਧਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਯੁੱਧਿਆ– ਇੱਥੇ ਵਿਵਾਦਿਤ ਢਾਂਚਾ ਢਾਹੁਣ ਦੀ ਬਰਸੀ 6 ਦਸੰਬਰ ਦੇ ਆਉਣ ’ਚ ਸਿਰਫ 3 ਦਿਨ ਦਾ ਸਮਾਂ ਬਾਕੀ ਹੈ। ਇਸ ਦੌਰਾਨ ਖੁਫੀਆ ਤੰਤਰ ਨੂੰ ਇਨਪੁਟ ਮਿਲੀ ਹੈ ਕਿ ਰਾਮ ਜਨਮ ਭੂਮੀ ਅਯੁੱਧਿਆ ਨੂੰ ਬੰਬ ਨਾਲ ਉਡਾਉਣ ਦੀ ਸਾਜਿ਼ਸ਼ ਹੈ। ਇਸ ਲਈ ਧਮਕੀ ਵੀ ਮਿਲੀ ਹੈ। ਇਸ ਤੋਂ ਬਾਅਦ ਪੂਰੇ ਸ਼ਹਿਰ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਾਇਲ 112 ’ਤੇ ਅਣਪਛਾਤੇ ਨੌਜਵਾਨ ਦੀ ਇਸ ਧਮਕੀ ਤੋਂ ਬਾਅਦ ਰਾਮ ਨਗਰੀ ਅਯੁੱਧਿਆ ਦੇ ਹਰ ਐਂਟਰੀ ਪੁਆਇੰਟ ਅਤੇ ਧਰਮਸ਼ਾਲਾਵਾਂ ’ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਫੋਨ ’ਤੇ ਧਮਕੀ ਦੇਣ ਵਾਲਾ ਅਹਿਮਦਾਬਾਦ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਰਾਮ ਜਨਮ ਭੂਮੀ ਦੀ ਸੁਰੱਖਿਆ ਵਿਵਸਥਾ ’ਚ ਲੱਗੇ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਬਾਅਦ ਸੀ. ਓ. ਅਯੁੱਧਿਆ ਦੀ ਅਗਵਾਈ ’ਚ ਏ. ਟੀ. ਐੱਸ. ਦੀ ਟੀਮ ਨੇ ਹਨੂਮਾਨਗੜ੍ਹੀ ਸਮੇਤ ਰਾਮਕੋਟ ਦੇ ਖੇਤਰ ’ਚ ਪੈਦਲ ਦੌਰਾ ਕਰ ਕੇ ਲੋਕਾਂ ਨੂੰ ਸੁਰੱਖਿਆ ਪ੍ਰਤੀ ਭਰੋਸਾ ਦਿਵਾਇਆ। ਸ਼ਹਿਰ ਦੇ ਮੁੱਖ ਮਾਰਗ ਤੋਂ ਲੈ ਕੇ ਨਵਾਂ ਘਾਟ ਦੇ ਸਰਯੂ ਤੱਟ ਤੱਕ ਵੀ ਪੈਦਲ ਦੌਰਾ ਕਰ ਕੇ ਸੁਰੱਖਿਆ ’ਚ ਲੱਗੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ।

Comment here