ਅਯੁੱਧਿਆ-ਮਹੰਤ ਨਰੇਂਦਰ ਗਿਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਹੁਣ ਅਯੁੱਧਿਆ ਵਿੱਚ ਵੀ ਇੱਕ ਸਾਧੂ ਦੀ ਮੌਤ ਹੋ ਗਈ ਹੈ। ਮੰਦਰ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਸਾਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਧੂ ਦੀ ਪਛਾਣ ਮਣੀਰਾਮ ਦਾਸ ਵਜੋਂ ਹੋਈ ਹੈ। ਉਸ ਨੇ ਖੁਦਕੁਸ਼ੀ ਕੀਤੀ ਹੈ ਜਾਂ ਇਹ ਦੁਰਘਟਨਾ ਹੈ, ਫਿਲਹਾਲ ਇਸ ਬਾਰੇ ਪਤਾ ਨਹੀ ਲਗ ਸਕਿਆ, ਪਰ ਮੁਢਲੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਸਾਧੂ ਲੰਮੇ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਤੇ ਪੁਲਿਸ ਇਸ ਮਾਮਲੇ ਵਿੱਚ ਮੰਦਰ ਪ੍ਰਸ਼ਾਸਨ ਅਤੇ ਹੋਰ ਸਾਧੂਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਫੋਨ ਰਿਕਾਰਡ ਵੀ ਵੇਖੇ ਜਾ ਰਹੇ ਹਨ। ਮਣੀਰਾਮ ਦਾਸ ਦੀ ਮੌਤ ਤੋਂ ਬਾਅਦ ਅਯੁੱਧਿਆ ਵਿੱਚ ਸਾਧੂਆਂ ਵਿੱਚ ਸੋਗ ਦੀ ਲਹਿਰ ਹੈ। ਸੂਤਰ ਦੱਸਦੇ ਹਨ ਕਿ ਮਣੀਰਾਮ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਘੱਟ ਕਰ ਰਹੇ ਸਨ। ਕਈ ਦਿਨਾਂ ਤੋਂ ਇਕੱਲਾ ਰਹਿ ਰਿਹਾ ਸੀ ਅਤੇ ਬਹੁਤ ਘੱਟ ਹੀ ਬਾਹਰ ਜਾਂਦਾ ਸੀ, ਹਾਲਾਂਕਿ, ਉਸ ਨੇ ਆਪਣੀ ਸਮੱਸਿਆ ਦਾ ਕਿਸੇ ਨਾਲ ਜ਼ਿਕਰ ਨਹੀਂ ਕੀਤਾ।
Comment here