ਅਯੁੱਧਿਆ- ਯੂ ਪੀ ਚੋਣਾਂ ਤੋਂ ਪਹਿਲਾਂ ਅਤੇ ਗਣਤੰਤਰ ਦਿਵਸ ਵੇਲੇ ਸੂਬੇ ਵਿੱਚ ਦੇਸ਼ ਵਿਰੋਧੀ ਤਾਕਤਾਂ ਦੀ ਹਮਲਾ ਕਰਨ ਦੀ ਸਾਜਿ਼ਸ਼ ਦਾ ਵੇਲਾ ਰਹਿੰਦਿਆਂ ਪਰਦਾਫਾਸ਼ ਹੋ ਗਿਆ। ਇੱਥੇ ਅਯੁੱਧਿਆ ‘ਚ ਰੇਲ ਪੁਲ ‘ਤੇ ਸਲੀਪਰ ਅਤੇ ਟ੍ਰੈਕ ਨੂੰ ਜੋੜਨ ਵਾਲੇ ਨਟ ਅਤੇ ਬੋਲਟ ਗਾਇਬ ਪਾਏ ਗਏ ਹਨ। ਇਹ ਰੇਲ ਪੁਲ ਜਲਪਾ ਡਰੇਨ ‘ਤੇ ਬਣਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਗਣਤੰਤਰ ਦਿਵਸ 2022 ਤੋਂ ਠੀਕ ਪਹਿਲਾਂ ਇੱਥੇ ਕੋਈ ਵੱਡਾ ਰੇਲ ਹਾਦਸਾ ਵਾਪਰਨ ਦੀ ਅੱਤਵਾਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਸਬੰਧੀ ਰੇਲਵੇ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਲਖਨਊ ਦੇ ਡੀਆਰਐਮ ਵੀ ਇਸ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਰੇਲਵੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਮਾਮਲੇ ‘ਚ ਡੀਆਰਐਮ ਪੱਧਰ ‘ਤੇ ਜਾਂਚ ਦਾ ਗਠਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ। ਉਸ ਅਨੁਸਾਰ ਉਸ ਨੂੰ ਸ਼ੱਕ ਹੈ ਕਿ ਸ਼ਰਾਰਤੀ ਅਨਸਰਾਂ ਜਾਂ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਤਹਿਤ ਇੱਥੇ ਨਟ ਬੋਲਟ ਖੋਲ੍ਹਿਆ ਗਿਆ ਸੀ। ਦੂਜੇ ਪਾਸੇ 26 ਜਨਵਰੀ ਦੇ ਮੱਦੇਨਜ਼ਰ ਰੇਲਵੇ ਇਸ ਮਾਮਲੇ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਲੈ ਰਿਹਾ ਹੈ। ਪੁਲਸ ਵੀ ਜਾਂਚ ਵਿੱਚ ਜੁਟ ਗਈ ਹੈ।
Comment here